ਬੀਜ਼ਿੰਗ— ਚੀਨ ਦੀ ਰਾਜਧਾਨੀ ਬੀਜ਼ਿੰਗ ਵਿਚ ਪ੍ਰਦਰਸ਼ਨ ਕਰ ਰਹੇ 67 ਲੋਕਾਂ ਨੂੰ ਸਾਮਜਿਕ ਵਿਵਸਥਾ ਖਰਾਬ ਕਰਨ ਦੇ ਇਲਜ਼ਾਮ 'ਚ ਹਿਰਾਸਤ ਵਿਚ ਲਿਆ ਗਿਆ ਹੈ। ਪਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਗਲਤ ਢੰਗ ਨਾਲ ਇਕ ਚੈਰਿਟੀ ਨੂੰ ਨਿਸ਼ਾਨਾ ਬਣਾ ਰਹੀ ਹੈ ਜਿਸ ਦੇ ਖਿਲਾਫ ਉਹ ਪ੍ਰਦਰਸ਼ਨ ਕਰ ਰਹੇ ਹਨ। ਪੁਲਸ ਨੇ ਇਕ ਬਿਆਨ ਵਿਚ ਦੱਸਿਆ ਕਿ ਪ੍ਰਦਰਸ਼ਨ ਵਿਚ ਸ਼ਾਮਲ 67 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਸਮਾਜਿਕ ਵਿਵਸਥਾ ਨੂੰ ਬਨਾਏ ਰੱਖਣ ਵਿਚ ਰੁਕਾਵਟ ਪਹੁੰਚਾਣ ਦੇ ਇਲਜ਼ਾਮ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਬਿਆਨ ਵਿਚ ਹਾਲਾਂਕਿ ਇਹ ਨਹੀਂ ਦੱਸਿਆ ਗਿਆ ਹੈ ਕਿ ਇਨ੍ਹਾਂ 67 ਲੋਕਾਂ 'ਚੋਂ ਕਿਸੇ ਨੂੰ ਰਿਹਾਅ ਕੀਤਾ ਗਿਆ ਹੈ ਜਾਂ ਨਹੀਂ।
ਕਿਊਬੇਕ ਪੁੱਜੇ ਜਸਟਿਨ ਟਰੂਡੋ, ਕਿਸਾਨਾਂ ਨਾਲ ਕੀਤੀ ਗੱਲਬਾਤ
NEXT STORY