ਆਰਟੇਸੀਆ- ਨਿਊ ਮੈਕਸੀਕੋ ’ਚ ਇਕ ਤੇਲ ਸੋਧ ਕਾਰਖਾਨੇ ’ਚ ਹੋਏ ਧਮਾਕੇ ਕਾਰਨ ਪਲਾਂਟ ਤੋਂ ਸੰਘਣਾ ਧੂੰਆਂ ਉੱਠਿਆ, ਜੋ ਆਰਟੇਸੀਆ ਸ਼ਹਿਰ ਦੇ ਵੱਡੇ ਹਿੱਸੇ ’ਚ ਫੈਲ ਗਿਆ। ਨਵਾਜੋ ਰਿਫਾਇਨਰੀ ਦੇ ਸੰਚਾਲਕ ਐੱਚ. ਐੱਫ. ਸਿੰਕਲੇਅਰ ਨੇ ਕਿਹਾ ਕਿ ਸ਼ੁੱਕਰਵਾਰ ਲੱਗੀ ਅੱਗ ਬੁਝਾ ਦਿੱਤੀ ਗਈ ਹੈ। ਤਿੰਨ ਵਿਅਕਤੀਆਂ ਨੂੰ ਡਾਕਟਰੀ ਸਹਾਇਤਾ ਲਈ ਹਸਪਤਾਲ ਭੇਜਿਆ ਗਿਆ ਹੈ। ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ।
ਐੱਚ. ਐੱਫ. ਸਿੰਕਲੇਅਰ ਦੇ ਬੁਲਾਰੇ ਕੋਰੀਨ ਸਮਿਥ ਨੇ ਕਿਹਾ ਕਿ ਰਿਫਾਇਨਰੀ ਤੇ ਆਲੇ ਦੁਆਲੇ ਦੇ ਖੇਤਰ ਦੀ ਹਵਾ ਦੀ ਗੁਣਵੱਤਾ ਦੀ ਸਮੀਖਿਆ ਤੋਂ ਪਤਾ ਲੱਗਾ ਕਿ ਲੋਕਾਂ ਲਈ ਕੋਈ ਖ਼ਤਰਾ ਨਹੀਂ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਸ ਘਟਨਾ ਨੇ ਰਿਫਾਇਨਰੀ ’ਚ ਉਤਪਾਦਨ ਨੂੰ ਪ੍ਰਭਾਵਿਤ ਕੀਤਾ ਹੈ ਜਾਂ ਨਹੀਂ।
ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਦੁਪਹਿਰ ਤੱਕ ਧੂੰਆਂ ਸਾਫ਼ ਹੋ ਗਿਆ ਸੀ ਤੇ ਸੜਕਾਂ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਸੀ। 100,000 ਬੈਰਲ ਪ੍ਰਤੀ ਦਿਨ ਕੱਚੇ ਤੇਲ ਦਾ ਉਤਪਾਦਨ ਕਰਨ ਦੇ ਸਮਰੱਥਾ ਇਹ ਪਲਾਂਟ ਨਿਊ ਮੈਕਸੀਕੋ ’ਚ ਸਭ ਤੋਂ ਵੱਡਾ ਹੈ।
ਕਾਠਮੰਡੂ ਆ ਰਹੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, 82 ਮੁਸਾਫਰ ਸਨ ਸਵਾਰ
NEXT STORY