ਕਾਬੁਲ - ਅਫਗਾਨਿਸਤਾਨ ਦੇ ਪੂਰਬੀ ਖੇਤਰ 'ਚ ਵੱਖ-ਵੱਖ ਧਮਾਕਿਆਂ 'ਚ ਘਟੋਂ-ਘੱਟ 16 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਜ਼ਿਆਦਾਤਰ ਲੋਕਾਂ 'ਚ ਔਰਤਾਂ ਅਤੇ ਨਾਬਾਲਿਗ ਕੁੜੀਆਂ ਹਨ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹਿਮੀ ਨੇ ਦੱਸਿਆ ਕਿ ਬੁੱਧਵਾਰ ਨੂੰ ਸ਼ਾਮਲ ਲਗਭਗ 5 ਵਜੇ ਇਕ ਵਾਰ ਬਾਰੂਦੀ ਸੁਰੰਗ ਉਪਰੋਂ ਗੁਜਰੀ ਅਤੇ ਧਮਾਕਾ ਹੋ ਗਿਆ। ਇਸ ਧਮਾਕੇ 'ਚ 6 ਔਰਤਾਂ, 6 ਨਾਬਾਲਿਗ ਕੁੜੀਆਂ ਅਤੇ 2 ਨਵਜਾਤਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਵਾਹਨ ਦੇ ਚਾਲਕ ਦੀ ਮੌਤ ਹੋ ਗਈ। ਉੱਤਰੀ ਸਾਰੀ ਪੁਲ ਸੂਬੇ 'ਚ ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਕੁਝ ਘੰਟੇ ਬਾਅਦ ਇਕ ਜਾਂਚ ਚੌਕੀ 'ਤੇ ਗੋਲੀਬਾਰੀ ਅਤੇ ਧਮਾਕੇ 'ਚ ਘਟੋਂ-ਘੱਟ ਇਕ ਪੁਲਸ ਕਰਮੀ ਦੀ ਮੌਤ ਹੋ ਗਈ।
ਅਮਰੀਕਾ 'ਨਾਟੋ' ਬਜਟ 'ਚ ਆਪਣੇ ਯੋਗਦਾਨ ਨੂੰ ਕਰੇਗਾ ਘੱਟ
NEXT STORY