ਬੀਜਿੰਗ,(ਭਾਸ਼ਾ)— ਚੀਨ ਦੇ ਦੱਖਣੀ-ਪੱਛਮੀ ਸੂਬੇ ਦੇ ਇਕ ਉਦਯੋਗਿਕ ਪਾਰਕ 'ਚ ਹੋਏ ਧਮਾਕੇ 'ਚ 19 ਲੋਕਾਂ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਖਮੀ ਹੋ ਗਏ। ਚੀਨ ਦੀ ਸਰਕਾਰੀ ਏਜੰਸੀ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ। ਏਜੰਸੀ ਨੇ ਕਿਹਾ ਕਿ ਸਿਊਚਾਨ ਸੂਬੇ ਦੇ ਯਿਬਿਨ ਸ਼ਹਿਰ 'ਚ ਸਥਿਤ ਉਦਯੋਗਿਕ ਪਾਰਕ ਦੇ ਯਿਬਿਨ ਹੇਂਗਦਾ ਟੈਕਨਾਲੋਜੀ ਕੰਪਨੀ ਨਾਮ ਦੇ ਰਸਾਇਣਕ ਪਲਾਂਟ 'ਚ ਇਹ ਧਮਾਕਾ ਹੋਇਆ। ਧਮਾਕਾ ਵੀਰਵਾਰ ਸ਼ਾਮ 6.30 ਵਜੇ ਹੋਇਆ। ਧਮਾਕੇ ਮਗਰੋਂ ਲੱਗੀ ਅੱਗ 'ਤੇ ਅੱਜ ਸਵੇਰੇ ਕਾਬੂ ਪਾਇਆ ਗਿਆ ਅਤੇ ਜ਼ਖਮੀਆਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਚੀਨ ਦੇ ਕਾਰਜ ਸੁਰੱਖਿਆ ਮਾਨਕਾਂ ਦੀ ਸਥਿਤੀ 'ਚ ਸੁਧਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਚੀਨ 'ਚ ਜਾਨਲੇਵਾ ਉਦਯੋਗਿਕ ਹਾਦਸਾ ਹੁਣ ਵੀ ਆਮ ਗੱਲ ਹੈ।
ਇੰਗਲੈਂਡ ’ਚ ਮਨਾਇਆ ਗਿਆ ਸ਼ਹੀਦ ਸੰਤ ਰਾਮਾਨੰਦ ਜੀ ਦਾ ਸ਼ਹੀਦੀ ਦਿਹਾੜਾ
NEXT STORY