ਟੋਕੀਓ- ਉੱਤਰੀ ਜਾਪਾਨ ਦੇ ਇਕ ਸ਼ਹਿਰ ਵਿਚ ਹੋਏ ਧਮਾਕੇ ਵਿਚ ਘੱਟ ਤੋਂ ਘੱਟ 16 ਲੋਕ ਜ਼ਖਮੀ ਹੋ ਗਏ। ਅਚਾਨਕ ਹੋਏ ਧਮਾਕੇ ਕਾਰਨ ਕੰਧਾਂ, ਖਿੜਕੀਆਂ ਢਹਿ ਗਈਆਂ, ਜਿਨ੍ਹਾਂ ਦਾ ਮਲਬਾ ਨੇੜਲੇ ਖੇਤਰਾਂ ਵਿਚ ਫੈਲ ਗਿਆ। ਕੋਰੀਆਮਾ ਫਾਇਰ ਫਾਈਟਰਜ਼ ਵਿਭਾਗ ਦੇ ਅਧਿਕਾਰੀ ਹਿਰੋਕੀ ਓਗਵਾ ਨੇ ਦੱਸਿਆ ਕਿ ਵੀਰਵਾਰ ਸਵੇਰੇ ਧਮਾਕੇ ਦੀ ਜਾਣਕਾਰੀ ਦੇਣ ਲਈ ਫੋਨ ਆਇਆ। ਘਟਨਾ ਵਾਲੇ ਸਥਾਨ 'ਤੇ ਅੱਗ ਲੱਗਣ ਦੇ ਕੋਈ ਸਬੂਤ ਨਹੀਂ ਮਿਲੇ ਹਨ। ਧਮਾਕੇ ਦੇ ਕਾਰਨਾਂ ਦਾ ਅਜੇ ਕੋਈ ਪਤਾ ਨਹੀਂ ਲੱਗ ਸਕਿਆ।
ਫਾਇਰ ਫਾਈਟਰਜ਼ ਨੇ ਉਸ ਘਟਨਾ ਵਾਲੇ ਸਥਾਨ ਤੋਂ ਦੂਰ ਰਹਿਣ ਨੂੰ ਕਿਹਾ ਸੀ ਕਿਉਂਕਿ ਉੱਥੇ ਗੈਸ ਲੀਕ ਹੋਈ ਸੀ ਪਰ ਉਸ ਕਾਰਨ ਅੱਗ ਲੱਗੀ ਜਾਂ ਨਹੀਂ ਇਸ ਬਾਰੇ ਅਜੇ ਕੁੱਝ ਨਹੀਂ ਪਤਾ ਲੱਗਾ। ਓਗਵਾ ਨੇ ਦੱਸਿਆ ਕਿ ਹੁਣ ਤੱਕ 16 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਵਿਚੋਂ 2 ਨੂੰ ਚੱਲਣ ਵਿਚ ਪਰੇਸ਼ਾਨੀ ਹੋ ਰਹੀ ਹੈ। ਨੇੜਲੇ ਇਲਾਕਿਆਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ।
ਚੀਨ ਕਰ ਰਿਹੈ ਉਈਗਰ ਮੁਸਲਿਮਾਂ ਦਾ ਕਤਲੇਆਮ, ਦੁਨੀਆ ’ਚ ਖੁਸ਼ਹਾਲ ਦੇਸ਼ ਹੋਣ ਇਕਮੁੱਠ
NEXT STORY