ਦੁਬਈ- ਅਦਨ ਦੀ ਖਾੜੀ ਵਿਚ ਇਕ ਬੇੜੇ ਦੇ ਨੇੜੇ ਧਮਾਕੇ ਹੋਏ ਅਤੇ ਸ਼ੱਕ ਹੈ ਕਿ ਇਹ ਯਮਨ ਦੇ ਹੂਤੀ ਬਾਗੀਆਂ ਵੱਲੋਂ ਕੀਤੇ ਗਏ ਹਨ। ਪੱਛਮੀ ਏਸ਼ੀਆ ’ਚ ਜਲ ਮਾਰਗਾਂ ਦੀ ਨਿਗਰਾਨੀ ਕਰਨ ਵਾਲੇ ਬ੍ਰਿਟਿਸ਼ ਫੌਜ ਦੇ ਯੂਨਾਈਟਿਡ ਕਿੰਗਡਮ ਮੈਰੀਟਾਈਮ ਆਪ੍ਰੇਸ਼ਨ ਸੈਂਟਰ ਮੁਤਾਬਕ ਇਸ ਹਮਲੇ ਵਿਚ ਬੇੜੇ ਵਿਚ ਸਵਾਰ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਨਿੱਜੀ ਸੁਰੱਖਿਆ ਕੰਪਨੀ ਐਮਬਰੇ ਨੇ ਵੀ ਵੱਖਰੇ ਤੌਰ ’ਤੇ ਹਮਲੇ ਦੀ ਜਾਣਕਾਰੀ ਦਿੱਤੀ। ਹੂਤੀ ਬਾਗੀਆਂ ਨੇ ਅਜੇ ਤੱਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਸ ਤੋਂ ਪਹਿਲਾਂ ਹੂਤੀ ਬਾਗੀਆਂ ਨੇ ਬੁੱਧਵਾਰ ਨੂੰ ਅਦਨ ਦੀ ਖਾੜੀ ਵਿਚ ਇਕ ਵਪਾਰਕ ਬੇੜੇ ’ਤੇ ਮਿਜ਼ਾਈਲੀ ਹਮਲੇ ਕੀਤੇ ਸਨ, ਜਿਸ ਵਿਚ ਚਾਲਕ ਦਲ ਦੇ 3 ਮੈਂਬਰਾਂ ਦੀ ਮੌਤ ਹੋ ਗਈ ਅਤੇ ਬਚੇ ਲੋਕਾਂ ਨੂੰ ਜਹਾਜ਼ ਛੱਡਣ ਲਈ ਮਜਬੂਰ ਕੀਤਾ ਗਿਆ। ਇਹ ਪਹਿਲੀ ਵਾਰ ਹੈ ਜਦੋਂ ਗਾਜ਼ਾ ਪੱਟੀ ਵਿਚ ਹਮਾਸ ਵਿਰੁੱਧ ਇਜ਼ਰਾਈਲ ਦੀ ਜੰਗ ਨੂੰ ਲੈ ਕੇ ਈਰਾਨ ਸਮਰਥਿਤ ਸਮੂਹ ਵੱਲੋਂ ਕੀਤੇ ਗਏ ਹਮਲੇ ਵਿਚ ਲੋਕਾਂ ਦੀ ਜਾਨ ਗਈ। ਹੂਤੀ ਬਾਗੀਆਂ ਨੇ ਕਿਹਾ ਕਿ ਹਮਲੇ ਦਾ ਉਦੇਸ਼ ਇਜ਼ਰਾਈਲ ’ਤੇ ਜੰਗ ਰੋਕਣ ਲਈ ਦਬਾਅ ਬਣਾਉਣ ਸੀ।
ਦੁੱਖਦਾਇਕ ਖ਼ਬਰ: ਆਸਟ੍ਰੇਲੀਆ 'ਚ ਟ੍ਰੈਕਿੰਗ ਦੌਰਾਨ ਭਾਰਤੀ ਮੂਲ ਦੀ ਮਹਿਲਾ ਦੀ ਮੌਤ
NEXT STORY