ਵਾਸ਼ਿੰਗਟਨ : ਫੇਸਬੁੱਕ ਨੇ ਇਕ ਵਾਰ ਤੋਂ ਆਪਣੇ ਪਲੇਟਫਾਰਮ ਤੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਦਰਅਸਲ ਟਰੰਪ ਨੇ ਆਪਣੀ ਨੂੰਹ ਲਾਰਾ ਟਰੰਪ ਦੇ ਫੇਸਬੁੱਕ ਪੇਜ਼ ਜ਼ਰੀਏ ਇਕ ਇੰਟਰਵਿਊ ਸਾਂਝਾ ਕਰਕੇ ਆਪਣੇ ’ਤੇ ਲੱਗੀ ਪਾਬੰਦੀ ਤੋਂ ਬਚਣ ਦੀ ਕੋਸ਼ਿਸ਼ ਕੀਤੀ ਸੀ। ਲਾਰਾ, ਡੋਨਾਲਡ ਟਰੰਪ ਦੇ ਪੁੱਤਰ ਏਰਿਕ ਫ੍ਰੈਡਰਿਕ ਟਰੰਪ ਦੀ ਪਤਨੀ ਹੈ। ਫੇਸਬੁੱਕ ਨੇ ਬੁੱਧਵਾਰ ਨੂੰ ‘ਦਿ ਵਰਜ’ ਨੂੰ ਦਿੱਤੇ ਆਪਣੇ ਬਿਆਨ ਵਿਚ ਕਿਹਾ ਕਿ ਕੰਪਨੀ ਨੇ ਲਾਰਾ ਟਰੰਪ ਦੇ ਫੇਸਬੁੱਕ ਪੇਜ਼ ਤੋਂ ਕੰਟੈਂਟ ਨੂੰ ਹਟਾਇਆ ਹੈ, ਜਿਸ ਜ਼ਰੀਏ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਗੱਲ ਰੱਖਣਾ ਚਾਹੁੰਦੇ ਸਨ।
ਇਹ ਵੀ ਪੜ੍ਹੋ: ਬ੍ਰਿਟੇਨ ਦੇ ਸਕੂਲਾਂ ’ਚ ਤੇਜ਼ੀ ਨਾਲ ਵੱਧ ਰਹੇ ਹਨ ਰੇਪ ਕੇਸ, ਸੈਕਸ ਸ਼ੋਸ਼ਣ ਦੇ 5800 ਮਾਮਲਿਆਂ ਦਾ ਹੋਇਆ ਖੁਲਾਸਾ
ਪਾਬੰਦੀਆਂ ਦਾ ਹਵਾਲਾ ਦਿੰਦੇ ਹੋਏ ਕੰਪਨੀ ਨੇ ਅੱਗੇ ਕਿਹਾ, ‘ਡੋਨਾਲਡ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟਸ ’ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਕਿਸੇ ਵੀ ਕੰਟੈਂਟ ਨੂੰ ਹਟਾ ਦਿੱਤਾ ਜਾਏਗਾ ਅਤੇ ਅਕਾਊਂਟਸ ’ਤੇ ਵਾਧੂ ਪਾਬੰਦੀਆਂ ਲਗਾਈਆਂ ਜਾਣਗੀਆਂ।’
ਇਹ ਵੀ ਪੜ੍ਹੋ: ਭਾਰਤ ਨੇ ਫਿਜੀ ਨੂੰ ਭੇਜੀਆਂ ਕੋਰੋਨਾ ਵੈਕਸੀਨ ਦੀਆਂ 1 ਲੱਖ ਖ਼ੁਰਾਕਾਂ, ਹੁਣ ਤੱਕ 80 ਤੋਂ ਜ਼ਿਆਦਾ ਦੇਸ਼ਾਂ ਦੀ ਕੀਤੀ ਮਦਦ
ਬਾਅਦ ਵਿਚ ਲਾਰਾ ਨੇ ਫੇਸਬੁੱਕ ਵੱਲੋਂ ਭੇਜੀ ਗਈ ਇਕ ਈ-ਮੇਲ ਦੇ ਸਕਰੀਨਸ਼ਾਟ ਨੂੰ ਸਾਂਝਾ ਕੀਤਾ, ਜਿਸ ਵਿਚ ਕੰਪਨੀ ਨੇ ਇਕ ਇੰਟਰਵਿਊ ਨੂੰ ਹਟਾਏ ਜਾਣ ਦੀ ਗੱਲ ਕਹੀ ਹੈ। ਇਸ ਵਿਚ ਡੋਨਾਲਡ ਟਰੰਪ ਦੀ ਆਵਾਜ਼ ਸੀ ਅਤੇ ਨਾਲ ਹੀ ਇਸ ਵਿਚ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਇਸ ਤਰ੍ਹਾਂ ਦੇ ਕੰਟੈਂਟ ਦੇ ਚੱਲਦੇ ਅਕਾਊਂਟ ’ਤੇ ਹੋਰ ਜ਼ਿਆਦਾ ਪਾਬੰਦੀਆਂ ਲਗਾ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ: WHO ਦੀ ਕੋਵਿਡ-19 ਜਾਂਚ ਰਿਪੋਰਟ ਲੀਕ, ਜਾਣੋ ਕਿਵੇਂ ਫੈਲਿਆ ਦੁਨੀਆ ’ਚ ਕੋਰੋਨਾ ਵਾਇਰਸ
ਦੱਸਣਯੋਗ ਹੈ ਕਿ ਅਮਰੀਕਾ ਦੇ ਕੈਪੀਟਲ ਹਿਲ (ਸੰਸਦ) ਵਿਚ 6 ਜਨਵਰੀ ਨੂੰ ਹੋਈ ਹਿੰਸਾ ਮਗਰੋਂ ਫੇਸਬੁੱਕ ਨੇ ਉਨ੍ਹਾਂ ਦਾ ਅਕਾਊਂਟ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ। ਉਦੋਂ ਤੋਂ ਸਾਬਕਾ ਰਾਸ਼ਟਰਪਤੀ ਫੇਸਬੁੱਕ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਸਨ। ਦੱਸ ਦੇਈਏ ਕਿ ਟਰੰਪ ਨੇ ਜਨਤਾ ਨਾਲ ਮੁੜ ਜੁੜਨ ਲਈ ਕੁੱਝ ਦਿਨ ਪਹਿਲਾਂ ਹੀ ਇਕ ਵੈਬਸਾਈਟ ਲਾਂਚ ਕੀਤੀ ਹੈ।
ਇਹ ਵੀ ਪੜ੍ਹੋ: WHO ਨੇ ਚੀਨ ਦੇ ਦੋਵਾਂ ਕੋਰੋਨਾ ਟੀਕਿਆਂ ਨੂੰ ਦੱਸਿਆ ਪ੍ਰਭਾਵਸ਼ਾਲੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ ’ਚ ਸਿੱਖ ਵਿਅਕਤੀ ਲਾਪਤਾ, 3 ਸ਼ੱਕੀਆਂ ਨੂੰ ਲਿਆ ਗਿਆ ਹਿਰਾਸਤ ’ਚ
NEXT STORY