ਗੈਜੇਟ ਡੈਸਕ– ਆਨਲਾਈਨ ਦੁਨੀਆ ’ਚ ਫੇਸਬੁੱਕ ’ਤੇ ‘ਡਿਜੀਟਲ ਗੈਂਗਸਟਰ’ ਦੀ ਤਰ੍ਹਾਂ ਕੰਮ ਕਰਨ ਦਾ ਦੋਸ਼ ਲਗਾਉਂਦੇ ਹੋਏ ਬ੍ਰਿਟੇਨ ਦੀ ਇਕ ਸੰਸਦੀ ਕਮੇਟੀ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਸੋਸ਼ਲ ਨੈੱਟਵਰਕਿੰਗ ਦਿੱਗਜ ਨੇ ਗਲਤ ਇਰਾਦੇ ਨਾਲ ਅਤੇ ਜਾਣਬੁੱਝ ਕੇ ਡਾਟਾ ਪ੍ਰਾਈਵੇਸੀ ਕਾਨੂੰਨਾਂ ਦਾ ਉਲੰਘਣ ਕੀਤਾ ਹੈ। ਬ੍ਰਿਟਿਸ਼ ਸੰਸਦ ਦੀ ਡਿਜੀਟਲ, ਸੰਸਕ੍ਰਿਤ, ਮੀਡੀਆ ਅਤੇ ਸਪੋਰਟ (ਡੀ.ਸੀ.ਐੱਮ.ਐੱਸ.) ਕਮੇਟੀ ਨੇ ਫੇਸਬੁੱਕ ’ਤੇ ਲੱਗੇ ਗਲਤ ਸੂਚਨਾ ਅਤੇ ‘ਫਰਜ਼ੀ ਖਬਰਾਂ’ ਫੈਲਾਉਣ ਦੇ ਦੋਸ਼ਾਂ ਦੀ ਕਰੀਬ 18 ਮਹੀਨਿਆਂ ਦੀ ਜਾਂਚ ਤੋਂ ਬਾਅਦ ਸੋਮਵਾਰ ਨੂੰ ਜਾਰੀ ਆਪਣੀ ਅੰਤਿਮ ਰਿਪੋਰਟ ’ਚ ਸਖਤ ਨਿਯਮ ਲਾਗੂ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਫੇਸਬੁੱਕ ਨੂੰ ਆਪਣੇ ਮੰਚ ’ਤੇ ਗਲਤ ਸੂਚਨਾਵਾਂ ਫੈਲeਉਣ ਤੋਂ ਰੋਕਿਆ ਜਾ ਸਕੇ।
ਡੀ.ਸੀ.ਐੱਮ.ਐੱਸ. ਕਮੇਟੀ ਦੇ ਪ੍ਰਧਾਨ ਕਾਲੀਨਸ ਨੇ ਇਕ ਬਿਆਨ ’ਚ ਕਿਹਾ ਕਿ ਅਸੀਂ ਰੋਜ਼ਾਨਾ ਜਿਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਇਸਤੇਮਾਲ ਕਰਦੇ ਹਾਂ, ਉਨ੍ਹਾਂ ਰਾਹੀਂ ਨਾਗਰਿਕਾਂ ਨੂੰ ਗਲਤ ਸੂਚਨਾਵਾਂ ਅਤੇ ‘ਡਾਰਕ ਐਡਵਰਟਸ’ ਦੇ ਨਾਲ ਅਨਨੋਨ ਸੋਰਸ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਨਾਲ ਲੋਕਤੰਤਰ ਖਤਰੇ ’ਚ ਹੈ। ਜਾਂਚ ’ਚ ਪਾਇਆ ਗਿਆ ਹੈ ਕਿ ਫੇਸਬੁੱਕ ਕੁਝ ਡਿਵੈਲਪਰਾਂ ਨੂੰ ਆਪਣੇ ਗਾਹਕਾਂ ਦਾ ਨਿਜੀ ਡਾਟਾ ਮੁਹੱਈਆ ਕਰਵਾ ਕੇ ਵਿਗਿਆਪਨ ਦੀ ਉੱਚੀ ਦਰ ਵਸੂਲਦੇ ਹਨ। ਇਸ ਰਿਪੋਰਟ ’ਚ ਮਾਰਕ ਜ਼ੁਕਰਬਰਗ ਦਾ ਸੰਦਰਭ ਵੀ ਦਿੱਤਾ ਗਿਆਹੈ, ਜਿਨ੍ਹਾਂ ਨੇ ਕਮੇਟੀ ਦੇ ਸਾਹਮਣੇ ਪੇਸ਼ ਹੋਣ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ।
ਨਵਾਂ ਚੈਲੇਂਜ, ਇਸ ਦੇਸ਼ 'ਚ 100 ਕਟੋਰੇ ਨੂਡਲਜ਼ ਖਾਣ ਵਾਲਾ ਬਣਦੈ ਜੇਤੂ
NEXT STORY