ਟੋਰਾਂਟੋ- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕਿਊਬਿਕ ਸੂਬੇ ਦੇ ਸ਼ਹਿਰ ਲਵਾਲ ਦੀ ਅਦਾਲਤ ਨੇ ਕੈਨੇਡਾ ਦੇ ਨਕਲੀ ਪੀ.ਆਰ. (ਪਰਮਾਮੈਂਟ ਰੈਜੀਡੈਂਟ) ਕਾਰਡ ਤੇ ਨਕਲੀ ਡਰਾਈਵਿੰਗ ਲਾਇਸੈਂਸ ਸਮਗਲਿੰਗ ਕਰਨ ਦੇ ਦੋਸ਼ ਵਿਚ 30 ਸਾਲਾ ਜੋਂਗਹੁਨ ਲੀ ਨੂੰ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੂੰ ਚੀਨ ਤੋਂ ਕੋਰੀਅਰ ਰਾਹੀਂ ਆਇਆ ਇਕ ਪਾਰਸਲ ਮਿਲਿਆ ਸੀ, ਜਿਸ ਤੋਂ ਬਾਅਦ ਅਧਿਕਾਰੀ ਸਰਚ ਵਾਰੰਟ ਲੈ ਕੇ ਪਾਰਸਲ 'ਤੇ ਲਿਖੇ ਪਤੇ 'ਤੇ ਪਹੁੰਚੇ।
ਪੜ੍ਹੋ ਇਹ ਅਹਿਮ ਖ਼ਬਰ-ਟਰੂਡੋ ਦੀ ਨੱਕ ਹੇਠ ਪ੍ਰਵਾਸੀ ਕਰਦੇ ਰਹੇ ਇਹ ਕੰਮ, ਅਧਿਕਾਰੀਆਂ ਨੇ ਵੀ ਬੰਦ ਕੀਤੀਆਂ ਅੱਖਾਂ
ਅਧਿਕਾਰੀਆਂ ਨੇ ਪਤੇ 'ਤੇ ਪਹੁੰਚ ਕੇ ਜੋਂਗਹੁਨ ਲੀ ਦੇ ਘਰ ਦੀ ਤਲਾਸ਼ੀ ਲਈ ਤਾਂ ਉੱਥੇ ਉਨ੍ਹਾਂ ਨੇ 509 ਕੈਨੇਡੀਅਨ ਪੀ.ਆਰ. ਦੇ ਨਕਲੀ ਕਾਰਡ, 506 ਨਕਲੀ ਡਰਾਈਵਿੰਗ ਲਾਈਸੈਂਸ, ਗ਼ਲਤ ਡਾਕੂਮੈਂਟ ਤਿਆਰ ਕਰਨ ਵਾਲਾ ਸਾਜੋ-ਸਾਮਾਨ, ਕੰਪਿਊਟਰ, ਸੈੱਲ ਫੋਨ, ਨਕਲੀ ਨੋਟ ਛਾਪਣ ਵਾਲੀ ਮਸ਼ੀਨ ਅਤੇ ਇਕ ਲੱਖ 40 ਹਜ਼ਾਰ ਡਾਲਰ ਦੇ ਨਕਲੀ ਨੋਟ ਬਰਾਮਦ ਕੀਤੇ। ਇਸ ਤੋਂ ਇਲਾਵਾ ਕੈਨੇਡੀਅਨ ਨਾਗਰਿਕਤਾ ਦੇ ਨਕਲੀ ਕਾਰਡ ਤੇ ਨਕਲੀ ਵਰਕ ਪਰਮਿਟ ਵੀ ਮਿਲੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ: ਸੜਕ ਹਾਦਸੇ 'ਚ 2 ਲੋਕਾਂ ਦੀ ਮੌਤ, 15 ਜ਼ਖ਼ਮੀ
NEXT STORY