ਰੋਮ : 27 ਸੈਕਿੰਟਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ' ਚ ਕੁਝ ਪੁਲਸ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਦੇ ਦਿਖਾਈ ਦੇ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇਟਲੀ ਦੀ ਹੈ, ਜਿਥੇ ਪੁਲਸ ਲਾਕਡਾਊਨ ਤੋੜਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਰਹੀ ਹੈ ਜਦਕਿ ਅਜਿਹਾ ਕੁਝ ਵੀ ਨਹੀਂ ਹੋਇਆ।
ਚੀਨ ਤੋਂ ਬਾਅਦ ਇਟਲੀ ਵਿਚ ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਤਬਾਹੀ ਮਚੀ ਹੈ। ਲੋਕ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖ ਰਹੇ ਹਨ ਕਿ ਭਾਰਤ ਵਿੱਚ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ। ਇੰਡੀਆ ਟੂਡੇ ਦੇ ਐਂਟੀ-ਫੇਕ ਨਿਊਜ਼ ਵਾਰ ਰੂਮ (ਏ. ਐੱਫ. ਡਬਲਯੂ. ਏ.) ਨੇ ਜਾਂਚ ਵਿਚ ਪਾਇਆ ਕਿ ਵਾਇਰਲ ਹੋ ਰਹੀ ਇਹ ਵੀਡੀਓ ਇਟਲੀ ਦੀ ਨਹੀਂ ਬਲਕਿ ਬ੍ਰਾਜ਼ੀਲ ਦੀ ਹੈ ਅਤੇ ਇਸ ਦਾ ਲਾਕਡਾਊਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਅਸਲ ਵਿਚ ਟਵਿੱਟਰ 'ਤੇ, ਬ੍ਰਾਜ਼ੀਲ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਟੇਨੇਟ ਸੇਟਿਨੀ ਨੇ ਵੀਡੀਓ ਨੂੰ ਸਾਂਝੀ ਕੀਤੀ ਸੀ ਅਤੇ ਕੈਪਸ਼ਨ ਵਿੱਚ ਇਸ ਸਬੰਧੀ ਲਿਖਿਆ ਸੀ। ਉਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਪਹਿਲਾਂ ਦੋ ਔਰਤਾਂ ਦੇ ਸਾਹਮਣੇ ਚਾਕੂ ਲਹਿਰਾ ਰਿਹਾ ਸੀ ਅਤੇ ਫਿਰ ਪੁਲਸ ਨੇ ਆ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਇਹ ਘਟਨਾ ਬ੍ਰਾਜ਼ੀਲ ਦੇ ਉੱਤਰੀ ਸਾਓ ਪਾਉਲੋ ਦੀ ਹੈ। 19 ਮਾਰਚ ਨੂੰ ਇੱਕ ਵਿਅਕਤੀ ਸ਼ਰਾਬੀ ਹਾਲਤ ਵਿੱਚ ਘੁੰਮ ਰਿਹਾ ਸੀ ਲੋਕਾਂ ਨੂੰ ਚਾਕੂਆਂ ਨਾਲ ਡਰਾ ਤੇ ਧਮਕਾ ਰਿਹਾ ਸੀ। ਬ੍ਰਾਜ਼ੀਲ ਦੀ ਮਿਲਟਰੀ ਪੁਲਸ ਨੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਜਾਂਚ ਵਿਚ ਇਹ ਸਪੱਸ਼ਟ ਹੋਇਆ ਕਿ ਵਾਇਰਲ ਹੋ ਰਹੀ ਇਹ ਵੀਡੀਓ ਬ੍ਰਾਜ਼ੀਲ ਦੀ ਹੈ, ਇਟਲੀ ਦੀ ਨਹੀਂ।
ਸਾਵਧਾਨ! ਕੋਰੋਨਾ ਦਾ 1 ਮਰੀਜ਼ 59,000 ਲੋਕਾਂ ਨੂੰ ਕਰ ਸਕਦੈ ਇਨਫੈਕਟਿਡ
NEXT STORY