ਇੰਟਰਨੈਸ਼ਨਲ ਡੈਸਕ- ਆਨਲਾਈਨ 'ਬੈਂਕ ਲੈਸਟਰ' ਵਜੋਂ ਜਾਣੇ ਜਾਂਦੇ ਥਾਈਲੈਂਡ ਦੇ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਸਰ ਥਾਨਾਕਰਨ ਕਾਂਥੀ ਨੇ ਚੈਲੰਜ ਦੇ ਚੱਕਰ ਵਿਚ ਆਪਣੀ ਜਾਨ ਗਵਾ ਦਿੱਤੀ। 21 ਸਾਲਾ ਕਾਂਥੀ ਲਈ ਸ਼ਰਾਬ ਪੀਣ ਦਾ ਚੈਲੰਜ ਖਤਰਨਾਕ ਸਾਬਤ ਹੋਇਆ। ਦੱਸ ਦੇਈਏ ਕਿ ਇਸ ਚੈਲੰਜ ਨੂੰ ਜਿੱਤਣ ਲਈ ਉਨ੍ਹਾਂ ਨੂੰ 75000 ਰੁਪਏ ਤੋਂ ਜ਼ਿਆਦਾ ਦੀ ਰਕਮ ਆਫਰ ਕੀਤੀ ਗਈ ਸੀ। ਕਾਂਥੀ ਅਜਿਹੇ ਜੋਖਮ ਭਰੇ ਕੰਮਾਂ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਇਸ ਤੋਂ ਪਹਿਲਾਂ ਹੈਂਡ ਸੈਨੀਟਾਈਜ਼ਰ ਅਤੇ ਵਸਾਬੀ ਖਾਣ ਵਰਗੇ ਖਤਰਨਾਕ ਚੈਲੰਜ ਲਏ ਸਨ ਪਰ ਇਸ ਵਾਰ ਦੇ ਚੈਲੰਜ ਨੇ ਥਾਨਾਕਰਨ ਦੀ ਜਾਨ ਲੈ ਲਈ।
ਇਹ ਵੀ ਪੜ੍ਹੋ: ਹੁਣ ਹੋਮਵਰਕ ਦੀ ਟੈਨਸ਼ਨ ਛੱਡ ਦੇਣ ਬੱਚੇ, ਬਣ ਗਿਆ ਨਵਾਂ ਕਾਨੂੰਨ
ਕੀ ਸੀ ਪੂਰਾ ਮਾਮਲਾ?
ਬੈਂਕਾਕ ਪੋਸਟ ਦੀ ਰਿਪੋਰਟ ਮੁਤਾਬਕ ਕ੍ਰਿਸਮਸ ਦੇ ਮੌਕੇ ਚੰਥਾਬੁਰੀ ਦੇ ਥਾ ਮਾਈ ਜ਼ਿਲ੍ਹੇ ਵਿੱਚ ਇੱਕ ਜਨਮਦਿਨ ਦੀ ਪਾਰਟੀ ਦੌਰਾਨ, ਕਾਂਥੀ ਨੂੰ ਰੀਜੈਂਸੀ ਵਿਸਕੀ ਦੀ 350 ਮਿਲੀਲੀਟਰ ਦੀ ਬੋਤਲ ਪੀਣ ਲਈ ਚੈਲੰਜ ਦਿੱਤਾ ਗਿਆ ਸੀ। ਇਸਦੇ ਲਈ ਉਨ੍ਹਾਂ ਨੂੰ ਪ੍ਰਤੀ ਬੋਤਲ 10,000 ਥਾਈ ਬਹਿਤ ਦਾ ਇਨਾਮ ਦਿੱਤਾ ਜਾਣਾ ਸੀ। ਰਿਪੋਰਟ ਵਿੱਚ ਦੱਸਿਆ ਗਿਆ ਕਿ ਕਾਂਥੀ ਪਹਿਲਾਂ ਹੀ ਨਸ਼ੇ ਵਿਚ ਸੀ, ਇਸ ਦੇ ਬਾਵਜੂਦ ਉਨ੍ਹਾਂ ਨੇ ਚੈਲੰਜ ਸਵੀਕਾਰ ਕਰ ਲਿਆ। ਉਨ੍ਹਾਂ ਨੇ ਸਿਰਫ 20 ਮਿੰਟਾਂ 'ਚ 2 ਬੋਤਲਾਂ ਖਤਮ ਕਰ ਦਿੱਤੀਆਂ, ਜਿਸ ਤੋਂ ਤੁਰੰਤ ਬਾਅਦ ਉਹ ਮੰਚ 'ਤੇ ਡਿੱਗ ਪਏ। ਉਥੇ ਮੌਜੂਦ ਭੀੜ ਨੇ ਤਾੜੀਆਂ ਮਾਰਦੇ ਹੋਏ ਇਹ ਸਭ ਰਿਕਾਰਡ ਕੀਤਾ। ਮਦਦ ਕਰਨ ਦੀ ਬਜਾਏ ਲੋਕ ਤਮਾਸ਼ਬੀਨ ਬਣੇ ਰਹੇ। ਇਸ ਮਗਰੋਂ ਕਾਂਥੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਿਆਦਾ ਸ਼ਰਾਬ ਪੀਣ ਕਾਰਨ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ: ਨਵੇਂ ਸਾਲ ਦਾ ਜਸ਼ਨ ਮਨਾਉਣ ਜਾ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ, 5 ਲੋਕਾਂ ਦੀ ਦਰਦਨਾਕ ਮੌਤ
ਮਾਹਿਰਾਂ ਦਾ ਮੰਨਣਾ ਹੈ ਕਿ ਥੋੜ੍ਹੇ ਸਮੇਂ ਵਿੱਚ ਜ਼ਿਆਦਾ ਮਾਤਰਾ ਵਿੱਚ ਸ਼ਰਾਬ ਪੀਣ ਨਾਲ ਵਿਅਕਤੀ ਕੋਮਾ ਵਿੱਚ ਜਾ ਸਕਦਾ ਹੈ ਜਾਂ ਉਸਦੀ ਮੌਤ ਹੋ ਸਕਦੀ ਹੈ। ਪੁਲਸ ਨੇ ਕਾਂਥੀ ਨੂੰ ਇਹ ਖਤਰਨਾਕ ਚੈਲੰਜ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਦੀ ਵੀਡੀਓ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਗੁੱਸੇ ਦੀ ਲਹਿਰ ਦੌੜ ਪਈ। ਉਪਭੋਗਤਾਵਾਂ ਨੇ ਪਾਰਟੀ ਵਿੱਚ ਮੌਜੂਦ ਲੋਕਾਂ ਦੀ ਬੇਰੁਖੀ ਅਤੇ ਅਜਿਹੀ ਖਤਰਨਾਕ ਚੁਣੌਤੀ ਨੂੰ ਅੱਗੇ ਵਧਾਉਣ ਵਾਲਿਆਂ ਦੀ ਆਲੋਚਨਾ ਕੀਤੀ।
ਇਹ ਵੀ ਪੜ੍ਹੋ: ਸੇਵਾਮੁਕਤ ਕਰਮਚਾਰੀਆਂ ਤੇ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਦੇ ਪੈਨਸ਼ਨ ਲਾਭਾਂ 'ਚ ਕਟੌਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੇਨ ਦੇ ਇੰਜਣ 'ਚ ਆਈ ਖਰਾਬੀ, 100 ਲੋਕ ਫਸੇ
NEXT STORY