ਕੋਲੰਬੋ-ਸ਼੍ਰੀਲੰਕਾ ਦੇ ਗਾਇਕ ਅਤੇ ਸੰਗੀਤਕਾਰ ਸੁਨੀਲ ਪਰੇਰਾ ਦਾ ਕੋਰੋਨਾ ਕਾਰਨ 68 ਸਾਲਾ ਦੀ ਉਮਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਨਾ ਸਿਰਫ ਆਪਣੇ ਗੀਤਾਂ ਨਾਲ ਸ਼੍ਰੀਲੰਕਾ ਦੀਆਂ ਪੀੜ੍ਹੀਆਂ ਦਾ ਮਨੋਰੰਜਨ ਕੀਤਾ ਸਗੋਂ ਸਮਾਜਿਕ ਅਨਿਆਂ, ਭ੍ਰਿਸ਼ਟਾਚਾਰ, ਨਸਲਵਾਦ, ਲੋਕਤੰਤਰ ਦੇ ਦਮਨ ਵਿਰੁੱਧ ਮੁੱਖ ਤੌਰ 'ਤੇ ਆਪਣੀ ਗੱਲ ਰੱਖ ਕੇ ਲੋਕਾਂ ਦਾ ਦਿਲ ਜਿੱਤ ਲਿਆ। ਸੁਨੀਲ ਪਿਛਲੇ ਮਹੀਨੇ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਸਨ। ਰਾਜਧਾਨੀ ਕੋਲੰਬੋ ਦੇ ਇਕ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਕੀਤਾ ਗਿਆ।
ਇਹ ਵੀ ਪੜ੍ਹੋ : ਕੱਪੜੇ ਦਾ ਮਾਸਕ ਇਕ ਸਾਲ ਤੱਕ ਹੋ ਸਕਦੈ ਅਸਰਦਾਰ : ਅਧਿਐਨ
ਉਹ ਪਿਛਲੇ ਹਫਤੇ ਘਰ ਪਰਤੇ, ਉਨ੍ਹਾਂ ਦੀ ਹਾਲਤ ਵਿਗੜਣ 'ਤੇ ਉਨ੍ਹਾਂ ਨੂੰ ਵਾਪਸ ਹਸਪਤਾਲ ਲਿਜਾਇਆ ਗਿਆ ਅਤੇ ਸੋਮਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਕੋਰੋਨਾ ਵਾਇਰਸ ਨਾਲ ਸਬੰਧਿਤ ਸਿਹਤ ਨਿਯਮਾਂ ਕਾਰਨ ਕੋਲੰਬੋ ਦੇ ਮੁਖ ਕਬਰਸਤਾਨ 'ਚ ਉਸੇ ਦਿਨ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿਸ 'ਚ ਸਿਰਫ ਪਰਿਵਾਰ ਦੇ ਕਰੀਬੀ ਮੈਂਬਰ ਅਤੇ ਦੋਸਤ ਸ਼ਾਮਲ ਹੋਏ। ਸੁਨੀਲ ਅਤੇ ਉਨ੍ਹਾਂ ਦੇ ਬੈਂਡ 'ਜਿਪਸੀ, ਨੂੰ ਬੈਲਾ 'ਚ ਮਹਾਰਤ ਹਾਸਲ ਸੀ। ਬੈਲਾ ਸ਼੍ਰੀਲੰਕਾ 'ਚ ਮਸ਼ਹੂਰ ਸੰਗੀਤ ਦਾ ਇਕ ਰੂਪ ਹੈ, ਜਿਸ ਦੀਆਂ ਜੜ੍ਹਾਂ ਪੁਰਤਗਾਲੀ ਬਸਤੀਵਾਦ ਦੇ ਦੌਰ ਨਾਲ ਜੁੜੀ ਹੈ।
ਇਹ ਵੀ ਪੜ੍ਹੋ : ਲੈਬਨਾਨ 'ਚ ਸਿਆਸੀ ਟਕਰਾਅ ਦੂਰ, ਨਵੀਂ ਸਰਕਾਰ ਦਾ ਹੋਇਆ ਗਠਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮਾਣ ਵਾਲੀ ਗੱਲ : ਪਿੰਡ ਸਰਹਾਲਾ ਮੁੰਡੀਆਂ ਦੀ ਪੰਜਾਬਣ ਅਮਰੀਕੀ ਫ਼ੌਜ ’ਚ ਹੋਈ ਭਰਤੀ
NEXT STORY