ਨਵੀਂ ਦਿੱਲੀ : ਅਕਸਰ ਵੇਖਿਆ ਜਾਂਦਾ ਹੈ ਕਿ ਜਦੋਂ ਕੋਈ ਵੱਡਾ ਕਲਾਕਾਰ ਸਟੇਜ 'ਤੇ ਪਰਫਾਰਮੈਂਸ ਦਿੰਦਾ ਹੈ ਤਾਂ ਕਈ ਵਾਰ ਕਈ ਅਜਿਹੇ ਹਾਦਸੇ ਹੋ ਜਾਂਦੇ ਹਨ, ਜਿਨ੍ਹਾਂ ਦੀ ਚਰਚਾ ਹਰ ਪਾਸੇ ਹੁੰਦੀ ਹੈ। ਹਾਲ ਹੀ 'ਚ ਹਾਲੀਵੁੱਡ ਗਾਇਕਾ ਤੇ ਰੈਪਰ ਕਾਰਡੀ ਬੀ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਗਾਇਕਾ 'ਤੇ ਇਕ ਵਿਅਕਤੀ ਨੇ ਬਦਤਮੀਜ਼ੀ ਕਰਦੇ ਹੋਏ ਉਨ੍ਹਾਂ 'ਤੇ ਡ੍ਰਿੰਕ ਸੁੱਟ ਦਿੱਤੀ।

ਕਾਰਡੀ ਬੀ ਨੂੰ ਪ੍ਰਦਰਸ਼ਨ ਦੌਰਾਨ ਕੀਤਾ ਗਿਆ ਪਰੇਸ਼ਾਨ
ਕਾਰਡੀ ਬੀ ਇਸ ਸਮੇਂ ਸੋਸ਼ਲ ਮੀਡੀਆ 'ਤੇ ਬਹੁਤ ਟ੍ਰੈਂਡ ਕਰ ਰਹੀ ਹੈ। ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਵਿਅਕਤੀ ਨੇ ਉਸ 'ਤੇ ਡ੍ਰਿੰਕ ਸੁੱਟਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਕਾਰਡੀ ਬੀ ਨੂੰ ਵੀ ਬਹੁਤ ਗੁੱਸਾ ਆ ਗਿਆ ਅਤੇ ਉਸ ਨੇ ਆਪਣਾ ਮਾਈਕ ਵਿਅਕਤੀ ਦੇ ਚਿਹਰੇ 'ਤੇ ਸੁੱਟ ਦਿੱਤਾ। ਇਸ ਦੌਰਾਨ ਗਾਇਕਾ ਸੰਤਰੀ ਰੰਗ ਦੀ ਖ਼ੂਬਸੂਰਤ ਡਰੈੱਸ 'ਚ ਨਜ਼ਰ ਆ ਰਹੀ ਹੈ।
ਕਾਰਡੀ ਬੀ ਨੇ ਅੱਗੋਂ ਮਾਰਿਆ ਵਿਅਕਤੀ ਦੇ ਮਾਈਕ
ਮੀਡੀਆ ਰਿਪੋਰਟਾਂ ਮੁਤਾਬਕ, ਕਾਰਡੀ ਬੀ ਆਪਣੇ ਸੁਪਰਹਿੱਟ ਗੀਤ 'ਬੋਡਕ ਯੈਲੋ' 'ਤੇ ਪਰਫਾਰਮ ਕਰ ਰਹੀ ਸੀ। ਇਸ ਦੌਰਾਨ ਦਰਸ਼ਕਾਂ 'ਚੋਂ ਇੱਕ ਵਿਅਕਤੀ ਨੇ ਕਾਰਡੀ ਬੀ 'ਤੇ ਆਪਣਾ ਡ੍ਰਿੰਕ ਸੁੱਟ ਦਿੱਤਾ। ਕਾਰਡੀ ਤੁਰੰਤ ਰੁਕ ਜਾਂਦੀ ਹੈ ਅਤੇ ਪਿੱਛੇ ਹਟ ਜਾਂਦੀ ਹੈ। ਇਸ ਹਰਕਤ ਨੂੰ ਦੇਖ ਕੇ ਉਸ ਨੇ ਮਾਈਕ ਹੱਥ 'ਚ ਫੜ ਕੇ ਇਸ ਵਿਅਕਤੀ 'ਤੇ ਸਿੱਧਾ ਹਮਲਾ ਕਰ ਦਿੱਤਾ। ਜਿਵੇਂ ਹੀ ਕਾਰਡੀ ਬੀ ਨੇ ਅਜਿਹਾ ਕੀਤਾ ਤਾਂ ਭੀੜ 'ਚ ਹੜਕੰਪ ਮਚ ਗਿਆ ਅਤੇ ਸੁਰੱਖਿਆ ਕਰਮਚਾਰੀਆਂ ਨੇ ਇਸ ਵਿਅਕਤੀ ਨੂੰ ਫੜ ਲਿਆ। ਉਸ ਨੇ ਉਥੋਂ ਫੜ ਕੇ ਬਾਹਰ ਕੱਢ ਲਿਆ।

ਕੌਣ ਹੈ ਕਾਰਡੀ ਬੀ?
ਕਾਰਡੀ ਬੀ ਦੁਨੀਆ ਦੇ ਸਭ ਤੋਂ ਮਸ਼ਹੂਰ ਰੈਪਰ ਅਤੇ ਗਾਇਕਾਂ 'ਚੋਂ ਇੱਕ ਹੈ। ਅਮਰੀਕੀ ਰੈਪਰ ਆਪਣੇ ਬੋਲਡ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। 2015 'ਚ ਕਾਰਡੀ ਬੀ ਨੇ VH1 ਰਿਐਲਿਟੀ ਟੈਲੀਵਿਜ਼ਨ ਸ਼ੋਅ 'ਲਵ ਐਂਡ ਹਿਪ ਹੌਪ: ਨਿਊਯਾਰਕ' ਦੇ ਛੇਵੇਂ ਸੀਜ਼ਨ 'ਚ ਆਪਣੀ ਸ਼ੁਰੂਆਤ ਕੀਤੀ।





ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹੈਰਾਨੀਜਨਕ! ਔਰਤ ਨੇ ਲਿਆ ਚੈਲੇਂਜ, ਪੀ ਲਿਆ ਇੰਨਾ ਪਾਣੀ ਕਿ ਪਹੁੰਚੀ ਹਸਪਤਾਲ
NEXT STORY