ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਸਥਿਤ ਭਾਰਤੀ ਅੰਬੈਸੀ ਦੀ ਡਿਪਟੀ ਰਾਜਦੂਤ ਸਰੀਪ੍ਰੀਆ ਰੰਗਾਨਾਥਨ ਦੀ ਵਿਦਾਇਗੀ ਮੌਕੇ ਸਿੱਖਸ ਆਫ ਅਮੈਰੀਕਾ ਤੇ ਐੱਨ.ਸੀ.ਏ.ਆਈ.ਏ. ਨੇ ਵਾਸ਼ਿੰਗਟਨ ਵਿਖੇ ਇਕ ਸ਼ਾਨਦਾਰ ਵਿਦਾਇਗੀ ਸਮਾਰੋਹ ਅਯੋਜਿਤ ਕੀਤਾ। ਇਸ ਸਮਾਗਮ ’ਚ ਸਰੀਪ੍ਰੀਆ ਤੋਂ ਇਲਾਵਾ ਭਾਰਤੀ ਅੰਬੈਸੀ ਤੋਂ ਜਗਮੋਹਨ ਕਮਿਉਨਿਟੀ ਐਂਡ ਪਰਸੋਨਲ ਮਨਿਸਟਰ, ਜਿਗਰ ਰਾਵਲ ਫਸਟ ਸੈਕਰੇਟਰੀ (ਆਈ.ਟੀ.ਓ.ਯੂ), ਅਨੂਪ ਵਾਸਿਤਵਾ ਸੈਕੰਡ ਸੈਕਰੇਟਰੀ (ਕੌਂਸਲਰ), ਰਾਜੀਵ ਅਹੂਜਾ ਸੈਕੰਡ ਸੈਕਰੇਟਰੀ (ਵੀਜ਼ਾ) ਅਧਿਕਾਰੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।

ਸਮੂਹ ਮਹਿਮਾਨਾਂ ਦਾ ਸਿੱਖਸ ਆਫ ਅਮੈਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਕਮਲਜੀਤ ਸਿੰਘ ਸੋਨੀ ਪ੍ਰਧਾਨ, ਬਲਜਿੰਦਰ ਸਿੰਘ ਸ਼ੰਮੀ ਵਾਈਸ ਪ੍ਰਧਾਨ, ਮਨਿੰਦਰ ਸੇਠੀ, ਗੁਰਵਿੰਦਰ ਸੇਠੀ, ਇੰਦਰਜੀਤ ਗੁਜਰਾਲ, ਹਰਬੀਰ ਬਤਰਾ, ਵਰਿੰਦਰ ਸਿੰਘ, ਪ੍ਰਭਜੋਤ ਬਤਰਾ, ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਸਾਜਿਦ ਤਰਾਰ, ਹਰਜੀਤ ਚੰਡੋਕ, ਜਸਵਿੰਦਰ ਸਿੰਘ, ਪਵਨ ਬਜਵਾੜਾ, ਅਸ਼ੀਲਾ ਪੁਲਵਰਤੀ, ਵਿਕਰਮ ਮੋਰ, ਪਿੰਕੀ ਪਾਠਕ ਅਤੇ ਸੋਮਾ ਬਰਮਨ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਸ਼੍ਰੀਮਤੀ ਸਰੀਪ੍ਰੀਆ ਨੇ ਕਿਹਾ ਕਿ ਉਹਨਾਂ ਆਪਣੇ ਕਾਰਜਕਾਲ ਦੌਰਾਨ ਇਹ ਮਹਿਸੂਸ ਕੀਤਾ ਕਿ ਅਮਰੀਕਾ 'ਚ ਵਸਦੇ ਭਾਈਚਾਰੇ ਨੇ ਆਪਣੀ ਮਿਹਨਤ, ਇਮਾਨਦਾਰੀ, ਲਗਨ ਨਾਲ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।

ਉਹਨਾਂ ਕਿਹਾ ਕਿ ਉਹਨਾਂ ਦਾ ਇਹ ਕਾਰਜਕਾਲ ਅਤੇ ਸਿੱਖ ਭਾਈਚਾਰੇ ਵਲੋਂ ਦਿੱਤਾ ਗਿਆ ਮਾਣ ਸਤਿਕਾਰ, ਉਹਨਾਂ ਲਈ ਹਮੇਸ਼ਾ ਇਕ ਯਾਦ ਬਣ ਕੇ ਸਾਰੀ ਜ਼ਿੰਦਗੀ ਨਾਲ ਰਹੇਗਾ। ਸਿੱਖ ਆਫ ਅਮੈਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸ਼੍ਰੀਮਤੀ ਸਰੀਪ੍ਰੀਆ ਨੇ ਆਪਣੇ ਕਾਰਜਕਾਲ ਦੌਰਾਨ ਬਹੁਤ ਹੀ ਉੱਚ ਪੱਧਰੀ ਸੇਵਾਵਾਂ ਨਿਭਾਈਆਂ, ਜਿਸ ਨਾਲ ਭਾਰਤੀ ਭਾਈਚਾਰੇ ਨੂੰ ਬਹੁਤ ਵੱਡੀ ਸਹੂਲਤ ਮਿਲੀ। ਉਹਨਾਂ ਇਸ ਮੌਕੇ ਸ਼੍ਰੀਮਤੀ ਸਰੀਪ੍ਰੀਆ ਨੂੰ ਸਿੱਖਸ ਆਫ ਅਮੈਰਿਕਾ ਵਲੋਂ ਨਿੱਘੀ ਵਿਦਾਇਗੀ ਦਿੰਦਿਆਂ ਉਹਨਾਂ ਦੇ ਚੰਗੇ ਭਵਿੱਖ ਅਤੇ ਦੁਬਾਰਾ ਮਿਲਣ ਦੀ ਕਾਮਨਾ ਵੀ ਕੀਤੀ। ਅੰਤ ਵਿਚ ਸਾਰੇ ਮਹਿਮਾਨਾਂ ਨੇ ਲੰਚ ਵਿਚ ਪਰੋਸੇ ਗਏ ਲਜ਼ੀਜ਼ ਪਕਵਾਨਾਂ ਦਾ ਵੀ ਆਨੰਦ ਮਾਣਿਆ।
ਅਸ਼ਾਂਤ ਉੱਤਰ-ਪੱਛਮੀ ਖੇਤਰ 'ਚ ਅੱਤਵਾਦੀ ਹਮਲੇ ਦੌਰਾਨ ਚਾਰ ਪਾਕਿਸਤਾਨੀ ਸੈਨਿਕ ਹਲਾਕ
NEXT STORY