ਫਰੀਦਕੋਟ (ਰਾਜਨ) - ਸ਼ਹਿਰ ਵਾਸੀ ਇਕ ਨੌਜਵਾਨ ਲੜਕੇ ਦੀ ਹਾਂਗਕਾਂਗ ’ਚ ਭੇਤਭਰੀ ਹਾਲਤ ’ਚ ਮੌਤ ਹੋ ਗਈ, ਜਦਕਿ ਪਰਿਵਾਰ ਨੂੰ ਉਸ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ 25 ਸਾਲਾ ਹਰਪ੍ਰੀਤ ਸਿੰਘ ਦਾ ਵਿਆਹ ਪਿਛਲੇ ਸਾਲ ਦਸੰਬਰ ’ਚ ਮਹਿੰਦਰ ਕੌਰ ਮਾਹੀ ਨਾਂ ਦੀ ਲੜਕੀ, ਜੋ ਬਠਿੰਡਾ ਜ਼ਿਲੇ ਦੇ ਪਿੰਡ ਹਰ ਰਾਏਪੁਰ ਦੀ ਰਹਿਣ ਵਾਲੀ ਹੈ, ਨਾਲ ਹੋਇਆ ਸੀ, ਜਿਸ ਦਾ ਪਰਿਵਾਰ ਪੱਕੇ ਤੌਰ ’ਤੇ ਹਾਂਗਕਾਂਗ ਵਾਸੀ ਹੈ। ਉਸ ਨੇ ਦੋਸ਼ ਲਾਇਆ ਕਿ ਹਰਪ੍ਰੀਤ ਦੇ ਸਹੁਰੇ ਪਰਿਵਾਰ ਦਾ ਰਵੱਈਆ ਉਸ ਨਾਲ ਠੀਕ ਨਹੀਂ ਸੀ। ਉਨ੍ਹਾਂ ਹਰਪ੍ਰੀਤ ਦੀ ਮੌਤ ਸਬੰਧੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
ਹੁਣ ਮਰਦਾਨਾ ਕਮਜ਼ੋਰੀ ਦਿਨਾਂ 'ਚ ਹੋਵੇਗੀ ਦੂਰ, ਸਰਦੀਆਂ 'ਚ ਬਸ ਅਪਣਾ ਲਓ ਇਹ ਕਾਰਗਰ ਸ਼ਾਹੀ ਨੁਸਖ਼ਾ
NEXT STORY