ਇੰਟਰਨੈਸ਼ਨਲ ਡੈਸਕ- ਭਾਰਤੀ ਗਾਇਕ ਜ਼ੁਬੀਨ ਗਰਗ ਦੀ ਸਤੰਬਰ 2025 ’ਚ ਸਿੰਗਾਪੁਰ ਦੇ ਇਕ ਟਾਪੂ ਨੇੜੇ ਹੋਈ ਮੌਤ ਨੂੰ ਜਾਂਚ ਅਧਿਕਾਰੀ ਨੇ ‘ਹਾਦਸੇ ਕਾਰਨ ਡੁੱਬਣ’ ਦਾ ਮਾਮਲਾ ਕਰਾਰ ਦਿੱਤਾ ਹੈ। ਜਾਂਚ ਅਧਿਕਾਰੀ ਐਡਮ ਨਾਖੋਦਾ ਨੇ ਸਿੰਗਾਪੁਰ ਪੁਲਸ ਕੋਸਟ ਗਾਰਡ (ਪੀ. ਸੀ. ਜੀ.) ਦੀ ਜਾਂਚ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਇਸ ਘਟਨਾ ’ਚ ਕਿਸੇ ਸਾਜ਼ਿਸ਼ ਜਾਂ ਬਾਹਰੀ ਦਬਾਅ ਦੇ ਕੋਈ ਸਬੂਤ ਨਹੀਂ ਮਿਲੇ ਹਨ।
ਉਨ੍ਹਾਂ ਦੱਸਿਆ ਕਿ ਘਟਨਾ ਦੇ ਸਮੇਂ ਗਰਗ ਸ਼ਰਾਬ ਦੇ ਨਸ਼ੇ ’ਚ ਸਨ। ਜਾਂਚ ਅਨੁਸਾਰ, ਉਨ੍ਹਾਂ ਨੇ ਤੈਰਾਕੀ ਦੌਰਾਨ ਲਾਈਫ ਜੈਕੇਟ ਲਾਹ ਦਿੱਤੀ ਸੀ ਅਤੇ ਦੂਜੀ ਵਾਰ ਵੀ ਇਸ ਨੂੰ ਪਹਿਨਣ ਤੋਂ ਇਨਕਾਰ ਕੀਤਾ। ਅਧਿਕਾਰੀ ਮੁਤਾਬਕ, 19 ਸਤੰਬਰ ਨੂੰ ਲਾਜ਼ਾਰੂਸ ਟਾਪੂ ਨੇੜੇ ਤੈਰਾਕੀ ਦੌਰਾਨ ਉਹ ਬੇਹੋਸ਼ ਹੋ ਕੇ ਪਾਣੀ ’ਚ ਡੁੱਬ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ ’ਚ ਮੌਤ ਦਾ ਕਾਰਨ ‘ਡੁੱਬਣਾ’ ਪਾਇਆ ਗਿਆ ਹੈ।
ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਉਨ੍ਹਾਂ ਦੇ ਖੂਨ ’ਚ ਅਲਕੋਹਲ ਦਾ ਪੱਧਰ ਕਾਨੂੰਨੀ ਹੱਦ ਤੋਂ ਕਈ ਗੁਣਾ ਵੱਧ ਸੀ। ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਦੋਵੇਂ ਵਾਰ ਉਹ ਆਪਣੀ ਮਰਜ਼ੀ ਨਾਲ ਤੈਰਨ ਗਏ ਸਨ ਅਤੇ ਕਿਸੇ ਨੇ ਉਨ੍ਹਾਂ ਨੂੰ ਮਜਬੂਰ ਜਾਂ ਧੱਕਾ ਨਹੀਂ ਦਿੱਤਾ ਸੀ।
ਇਹ ਵੀ ਪੜ੍ਹੋ- ਹੁਣ ਟੈਂਸ਼ਨ ਲੈਣ ਦੀ ਲੋੜ ਨਹੀਂ ! ਜੰਗ ਵਿਚਾਲੇ ਭਾਰਤ ਨੇ ਰੂਸ ਤੋਂ ਖਰੀਦਿਆ 6 ਕਰੋੜ ਬੈਰਲ ਤੇਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਵੇਰੇ-ਸਵੇਰੇ ਕੰਬ ਗਿਆ ਗੁਆਂਢੀ ਮੁਲਕ ! ਸੁੱਤੇ ਪਏ ਲੋਕਾਂ ਨੂੰ ਪੈ ਗਈਆਂ ਭਾਜੜਾਂ
NEXT STORY