ਲੰਡਨ- ਇਕ ਪਾਸੇ ਜਿੱਥੇ ਭਾਰਤ ਦੇ ਕਿਸਾਨ ਸਰਕਾਰ ਖ਼ਿਲਾਫ਼ ਸੜਕਾਂ ’ਤੇ ਹਨ। ਉੱਥੇ ਦੂਜੇ ਪਾਸੇ ਿਕ ਹੋਰ ਦੇਸ਼ ਵਿੱਚ ਕਿਸਾਨ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉਤਰ ਆਏ ਹਨ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ। ਇਹ ਦੇਸ਼ ਕੋਈ ਹੋਰ ਨਹੀਂ ਸਗੋਂ ਬ੍ਰਿਟੇਨ ਹੈ।
ਕਿਸਾਨ ਕਰ ਰਹੇ ਟੈਕਸ ਦਾ ਵਿਰੋਧ

ਬੁੱਧਵਾਰ ਨੂੰ ਜਦੋਂ ਲੰਡਨ ਦੀਆਂ ਚਮਕਦੀਆਂ ਅਤੇ ਸ਼ਾਨਦਾਰ ਸੜਕਾਂ 'ਤੇ ਅਚਾਨਕ ਟਰੈਕਟਰ ਦੌੜਨ ਲੱਗੇ ਤਾਂ ਆਸ-ਪਾਸ ਦੇ ਲੋਕ ਹੈਰਾਨ ਰਹਿ ਗਏ। ਇੱਥੇ ਕਿਸਾਨ ਖੇਤੀ ਪਰਿਵਾਰਾਂ ਨੂੰ ‘ਵਿਰਸਾ ਟੈਕਸ’ (inheritance tax) ਵਿੱਚ ਸ਼ਾਮਲ ਕਰਨ ਦਾ ਵਿਰੋਧ ਕਰ ਰਹੇ ਸਨ। ਆਲੋਚਕਾਂ ਨੇ ਸਰਕਾਰ ਦੇ ਇਸ ਕਦਮ ਨੂੰ ਟਰੈਕਟਰ ਟੈਕਸ ਕਰਾਰ ਦਿੱਤਾ ਹੈ।
ਜਾਮ ਕੀਤੀਆਂ ਸੜਕਾਂ

ਬੁੱਧਵਾਰ ਨੂੰ ਕਿਸਾਨ ਆਪਣੇ ਟਰੈਕਟਰਾਂ ਨਾਲ ਸੈਂਟਰਲ ਲੰਡਨ ਦੀਆਂ ਸੜਕਾਂ 'ਤੇ ਉਤਰ ਆਏ। ਸੜਕਾਂ ਜਾਮ ਕੀਤੀਆਂ ਅਤੇ ਸਰਕਾਰ ਵੱਲੋਂ ਕਿਸਾਨ ਪਰਿਵਾਰਾਂ ਨੂੰ ਵਿਰਾਸਤੀ ਟੈਕਸ 'ਚ ਸ਼ਾਮਲ ਕੀਤੇ ਜਾਣ ਦਾ ਵਿਰੋਧ ਕੀਤਾ। ਕਿਸਾਨ ਇਸ ਟੈਕਸ ਤੋਂ ਛੋਟ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਪਰਿਵਾਰਕ ਖੇਤ ਤਬਾਹ ਹੋ ਜਾਣਗੇ। ਭੋਜਨ ਉਤਪਾਦਨ ਘਟੇਗਾ।
ਸੰਸਦ ਭਵਨ ਮਾਰਗ ਕੀਤਾ ਬਲਾਕ

ਬ੍ਰਿਟਿਸ਼ ਸਰਕਾਰ ਨੂੰ ਆਪਣਾ ਫ਼ੈਸਲਾ ਵਾਪਸ ਲੈਣ ਲਈ ਮਜ਼ਬੂਰ ਕਰਨ ਲਈ ਬੁੱਧਵਾਰ ਨੂੰ ਕਿਸਾਨਾਂ ਨੇ ਟਰੈਕਟਰਾਂ ਨਾਲ ਸੰਸਦ ਭਵਨ ਰੋਡ ਜਾਮ ਕਰ ਦਿੱਤਾ। ਕਿਸਾਨ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਝੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਲੰਡਨ ਦੇ ਇੱਕ ਕਿਸਾਨ ਗੈਰੇਥ ਵੇਨ ਜੋਨਸ ਨੇ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ, "ਇਹ ਸਾਡੇ ਖੇਤੀਬਾੜੀ ਤਾਬੂਤ ਵਿੱਚ ਆਖਰੀ ਮੇਖ ਹੈ।" ਪ੍ਰਦਰਸ਼ਨਕਾਰੀ ਕਿਸਾਨ ਸੰਸਦ ਦੇ ਬਾਹਰ ਤਖ਼ਤੀਆਂ ਲੈ ਕੇ ਖੜ੍ਹੇ ਸਨ। ਉਨ੍ਹਾਂ ਦੇ ਤਖ਼ਤੀਆਂ 'ਤੇ ਲਿਖਿਆ ਹੋਇਆ ਸੀ, “ਨੋ ਫਾਰਮਰ, ਨੋ ਫੂਡ, ਨੋ ਫਿਊਚਰ।”
ਪੜ੍ਹੋ ਇਹ ਅਹਿਮ ਖ਼ਬਰ-ਤੜਕਸਾਰ ਬ੍ਰਿਟੇਨ ਤੋਂ ਦੁੱਖਦਾਇਕ ਖ਼ਬਰ, ਸੜਕ ਹਾਦਸੇ 'ਚ ਭਾਰਤੀ ਵਿਦਿਆਰਥੀ ਦੀ ਮੌਤ
ਕਿਸਾਨਾਂ 'ਚ ਭਾਰੀ ਰੋਸ

ਕਿਸਾਨਾਂ ਦਾ ਕਹਿਣਾ ਹੈ ਕਿ ਬ੍ਰਿਟੇਨ ਦੇ ਮੁਕਾਬਲੇਬਾਜ਼ ਸੁਪਰਮਾਰਕੀਟ ਸੈਕਟਰ, ਵਿਦੇਸ਼ਾਂ ਤੋਂ ਸਸਤੀ ਦਰਾਮਦ ਅਤੇ ਬ੍ਰੈਗਜ਼ਿਟ ਤੋਂ ਬਾਅਦ ਸਬਸਿਡੀ ਵਿੱਚ ਕਟੌਤੀ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਦੀ ਆਮਦਨ ਵਿੱਚ ਕਮੀ ਆਈ ਹੈ। ਪਹਿਲਾਂ ਭਵਿੱਖੀ ਪੀੜ੍ਹੀਆਂ ਨੂੰ ਖੇਤਾਂ ਦਾ ਤਬਾਦਲਾ ਟੈਕਸ ਮੁਕਤ ਸੀ, ਪਰ ਅਕਤੂਬਰ ਵਿੱਚ ਸਰਕਾਰ ਨੇ ਕਿਹਾ ਕਿ ਕਿਸਾਨਾਂ ਦੀ ਜ਼ਮੀਨ 'ਤੇ 2026 ਤੋਂ ਟੈਕਸ ਲੱਗੇਗਾ। ਇਸ ਤੋਂ ਤੁਰੰਤ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਨਵੰਬਰ ਵਿਚ ਲੰਡਨ ਵਿਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਸਨ। ਨਵੰਬਰ ਵਿੱਚ 13,000 ਤੋਂ ਵੱਧ ਕਿਸਾਨ ਵੈਸਟਮਿੰਸਟਰ ਦੀਆਂ ਸੜਕਾਂ 'ਤੇ ਉਤਰੇ, ਜਿਸ ਵਿੱਚ ਬ੍ਰਿਟੇਨ ਦੇ ਸਭ ਤੋਂ ਉੱਚੇ-ਸੁੱਚੇ ਕਿਸਾਨ, ਜੇਰੇਮੀ ਕਲਾਰਕਸਨ ਵੀ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬ੍ਰਿਟੇਨ 'ਚ ਚਚੇਰੇ ਭਰਾ-ਭੈਣ ਦੇ ਵਿਆਹ 'ਤੇ ਪਾਬੰਦੀ ਲਗਾਉਣ ਦੀ ਮੰਗ, ਭਾਰਤੀ ਮੂਲ ਦੇ MP ਨੇ ਕੀਤਾ ਵਿਰੋਧ
NEXT STORY