ਕਾਹਿਰਾ, (ਏਜੰਸੀ) – ਪ੍ਰਾਚੀਨ ਮਿਸਰ ’ਚ ਰਾਜਾ-ਰਾਣੀਆਂ ਦੇ ਸ਼ਾਹੀ ਠਾਠ-ਬਾਠ ਦੇ ਕਿੱਸੇ ਮਸ਼ਹੂਰ ਹਨ। ਈਸ਼ਵਰ ਨੂੰ ਚੜ੍ਹਾਵੇ ਲਈ ਉਹ ਬਹੁਤ ਤਲਿਆ-ਭੁੰਨਿਆ ਅਤੇ ਭਾਰੀ ਕੈਲੋਰੀ ਵਾਲਾ ਖਾਣਾ-ਖਾਂਦੇ ਹਨ ਅਤੇ ਖੂਬ ਸ਼ਰਾਬ ਪੀਂਦੇ ਹਨ ਪਰ ਉਨ੍ਹਾਂ ਦੀ ਇਹੀ ਆਦਤ ਉਨ੍ਹਾਂ ਦੀ ਘੱਟ ਉਮਰ ਦਾ ਕਾਰਨ ਵੀ ਬਣੀ।
ਬ੍ਰਿਟੇਨ ਦੇ ਵਿਗਿਆਨੀਆਂ ਨੇ ਆਪਣੀ ਰਿਸਰਚ ’ਚ ਦੇਖਿਆ ਕਿ ਜਿਸ ਤਰ੍ਹਾਂ ਦਾ ਖਾਣਾ ਮਿਸਰ ਦੇ ਰਾਜ ਘਰਾਣੇ ਦੇ ਲੋਕ ਖਾਂਦੇ ਹਨ, ਉਨ੍ਹਾਂ ਨੂੰ ਮੌਜੂਦਾ ਸਟੈਂਡਰਡ ਦੇ ਹਿਸਾਬ ਨਾਲ ਜੰਕ ਫੂਡ ਹੀ ਕਿਹਾ ਜਾਵੇਗਾ। ਮਿਸਰ ’ਚ ਈਸ਼ਵਰ ਨੂੰ ਕਈ ਤਰ੍ਹਾਂ ਦੇ ਭੋਜਨ ਦਾ ਚੜ੍ਹਾਵਾ ਦਿੱਤਾ ਜਾਂਦਾ ਹੈ ਪਰ ਰਾਜਾ-ਰਾਣੀ ਅਤੇ ਪੁਰੋਹਿਤ ਵੀ ਉਸ ਦੇ ਸਵਾਦ ਤੋਂ ਖੁਦ ਨੂੰ ਦੂਰ ਨਹੀਂ ਰੱਖਦੇ।
ਉਨ੍ਹਾਂ ਦੇ ਖਾਣੇ ’ਚ ਨਿਯਮਿਤ ਰੂਪ ਨਾਲ ਗਊ ਮਾਸ, ਚਿੜੀਆਂ ਦਾ ਮਾਸ, ਬ੍ਰੈੱਡ, ਸਬਜ਼ੀਆਂ, ਫਲ, ਕੇਕ, ਵਾਈਨ, ਬੀਅਰ ਸ਼ਾਮਲ ਹੁੰਦਾ। ਇਕ ਦਿਨ ’ਚ ਤਿੰਨ ਵਾਰ ਇਹ ਖਾਣਾ ਸਮੱਗਰੀ ਈਸ਼ਵਰ ਨੂੰ ਚੜ੍ਹਾਈ ਜਾਂਦੀ। ਬਚੇ ਹੋਏ ਖਾਣੇ ਨੂੰ ਕਈ ਵਾਰ ਪੁਰੋਹਿਤ ਆਪਣੇ ਘਰ ਲੈ ਜਾਂਦੇ ਅਤੇ ਫਿਰ ਉਨ੍ਹਾਂ ਦਾ ਪੂਰਾ ਪਰਿਵਾਰ ਸਵਾਦੀ ਖਾਣੇ ਨਾਲ ਆਪਣੀ ਭੁੱਖ ਨੂੰ ਸ਼ਾਂਤ ਕਰਦਾ ਹੈ। ਮੈਨਚੈਸਟਰ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਈ ਪੁਰੋਹਿਤਾਂ ਦੀ ਮਮੀ ਦਾ ਪ੍ਰੀਖਣ ਕੀਤਾ ਅਤੇ ਦੇਖਿਆ ਕਿ ਉਨ੍ਹਾਂ ਦੀਆਂ ਧਮਨੀਆਂ ਨੁਕਸਾਨੀਆਂ ਗਈਆਂ ਸਨ ਅਤੇ ਉਨ੍ਹਾਂ ਨੂੰ ਦਿਲ ਦੀ ਬੀਮਾਰੀ ਸੀ।
ਮੈਡੀਕਲ ਮੈਗਜ਼ੀਨ ਲੈਨਸੇਟ ’ਚ ਛਪੀ ਰਿਪੋਰਟ ਮੁਤਾਬਕ ਉਹ ਨਮਕ ਦਾ ਇਸਤੇਮਾਲ ਬਹੁਤ ਜ਼ਿਆਦਾ ਕਰਦੇ ਸਨ ਅਤੇ ਉਹ ਜਿੰਨੀ ਸ਼ਰਾਬ ਦਾ ਸੇਵਨ ਕਰਦੇ ਸਨ, ਉਸ ਨੂੰ ਦੇਖ ਕੇ ਪੀਣ ਨਾਲ ਪਿਆਰ ਕਰਨ ਵਾਲੇ ਲੋਕ ਵੀ ਸ਼ਰਮਾ ਸਕਦੇ ਹਨ। ਪ੍ਰੋਫੈਸਰ ਰੋਸੇਲੀ ਡੇਵਿਡ ਦਾ ਕਹਿਣਾ ਹੈ ਕਿ ਇਹ ਸਟੱਡੀ ਦੱਸਦੀ ਹੈ ਕਿ ਜੇ ਤੁਸੀਂ ਈਸ਼ਵਰ ਵਾਂਗ ਰਹਿਣਾ ਚਾਹੁੰਦੇ ਹੋ ਤਾਂ ਅਜਿਹੀ ਜੀਵਨਸ਼ੈਲੀ ਦੀ ਕੀਮਤ ਤੁਹਾਨੂੰ ਆਪਣੀ ਸਿਹਤ ਨਾਲ ਅਦਾ ਕਰਨੀ ਪਵੇਗੀ। ਪੁਰੋਹਿਤਾਂ ਦੀ ਮਮੀ ਦੇ ਪਰੀਖਣ ਤੋਂ ਬਾਅਦ ਖੋਜਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਧਮਨੀਆਂ ਦੀਆਂ ਦੀਵਾਰਾਂ ’ਤੇ ਕਾਫੀ ਮਾਤਰਾ ’ਚ ਚਿਕਨਾਈ ਜਮ੍ਹਾ ਸੀ, ਜੋ ਐਥੇਰੋਸੇਲੇਰੋਸਿਸ ਦਾ ਸਪੱਸ਼ਟ ਸੰਕੇਤ ਹੈ। ਇਸ ਤੋਂ ਸਪੱਸ਼ਟ ਹੈ ਕਿ ਐਥੇਰੋਸੇਲੇਰੋਸਿਸ ਪੁਰਾਣੇ ਸਮੇਂ ਵਿਚ ਵੀ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਰਿਹਾ ਹੈ ਅਤੇ ਇਸ ਦਾ ਕਾਰਨ ਖਾਣ-ਪੀਣ ਨਾਲ ਜੁੜਿਆ ਹੈ।
ਜਨਤਕ ਤੌਰ 'ਤੇ ਸ਼ਰਾਬ ਪੀਣ ਕਾਰਨ ਪੇਰੂ ਦੇ ਸਾਬਕਾ ਰਾਸ਼ਟਰਪਤੀ ਗ੍ਰਿਫਤਾਰ
NEXT STORY