ਲਾਹੌਰ (ਇੰਟ.) : 54 ਬੱਚਿਆਂ ਦੇ ਪਿਤਾ ਪਾਕਿਸਤਾਨ ਦੇ ਅਬਦੁਲ ਮਜੀਦ ਦੀ ਬੁੱਧਵਾਰ ਨੂੰ ਹਾਰਟ ਅਟੈਕ ਨਾਲ ਮੌਤ ਹੋ ਗਈ। ਨੋਸ਼ਕੀ ਜ਼ਿਲ੍ਹੇ ਦੇ ਰਹਿਣ ਵਾਲੇ 75 ਸਾਲਾ ਅਬਦੁਲ ਟਰੱਕ ਡਰਾਈਵਰ ਸਨ। ਉਨ੍ਹਾਂ ਦੇ ਬੇਟੇ ਸ਼ਾਹ ਵਲੀ ਨੇ ਦੱਸਿਆ ਕਿ ਅਬਦੁਲ ਮੌਤ ਤੋਂ 5 ਦਿਨ ਪਹਿਲਾਂ ਤੱਕ ਟਰੱਕ ਚਲਾ ਰਹੇ ਸਨ। ਵਲੀ ਨੇ ਕਿਹਾ,‘‘ਸਾਡੇ 'ਚੋਂ ਕਈ ਪੜ੍ਹੇ-ਲਿਖ ਹਨ ਪਰ ਰੁਜ਼ਗਾਰ ਨਹੀਂ ਮਿਲਿਆ। ਇਸ ਲਈ ਅਸੀਂ ਪਿਤਾ ਦਾ ਸਹੀ ਢੰਗ ਨਾਲ ਇਲਾਜ ਵੀ ਨਹੀਂ ਕਰਵਾ ਸਕੇ। ਹੜ੍ਹ ਨਾਲ ਘਰ ਵੀ ਤਬਾਹ ਹੋ ਗਿਆ ਸੀ। ਜ਼ਿੰਦਗੀ ਭਰ ਟਰੱਕ ਚਲਾਉਣ ਵਾਲੇ ਅਬਦੁਲ ਮਹੀਨੇ ਦੇ 15 ਤੋਂ 25 ਹਜ਼ਾਰ ਪਾਕਿਸਤਾਨੀ ਰੁਪਏ ਕਮਾਉਂਦੇ ਸਨ। ਉਨ੍ਹਾਂ ਦੇ ਸਭ ਤੋਂ ਵੱਡੇ ਬੇਟੇ ਅਬਦੁਲ ਵਲੀ 37 ਸਾਲ ਦੇ ਹਨ ਅਤੇ ਪਿਤਾ ਵਾਂਗ ਟਰੱਕ ਚਲਾਉਂਦੇ ਹਨ।
ਇਹ ਵੀ ਪੜ੍ਹੋ : ਚੀਨ ਬਣਿਆ ਮੁਕੰਮਲ ਪੁਲਾੜ ਸਟੇਸ਼ਨ ਵਾਲਾ ਪਹਿਲਾ ਦੇਸ਼, ਜਾਣੋ ਕਿਹੋ-ਜਿਹਾ ਹੈ ‘ਤਿਆਂਗੋਂਗ’
ਅਬਦੁਲ ਮਜੀਦ ਨੇ ਪਹਿਲਾ ਵਿਆਹ 18 ਸਾਲ ਦੀ ਉਮਰ ਵਿੱਚ ਕੀਤਾ ਸੀ। ਅਬਦੁਲ ਮਜੀਦ ਨੇ ਕੁਲ 6 ਵਿਆਹ ਕੀਤੇ ਸਨ। ਇਨ੍ਹਾਂ 'ਚੋਂ 2 ਪਤਨੀਆਂ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। ਮਜੀਦ ਦੇ 54 ਬੱਚਿਆਂ 'ਚੋਂ 12 ਬੱਚੇ ਵੀ ਉਨ੍ਹਾਂ ਦੇ ਜ਼ਿੰਦਾ ਰਹਿੰਦੇ ਹੀ ਅਕਾਲ ਚਲਾਣਾ ਕਰ ਗਏ ਸਨ, ਜਦਕਿ 42 ਬੱਚੇ ਜਿਊਂਦੇ ਹਨ, ਜਿਨ੍ਹਾਂ 'ਚ 22 ਬੇਟੇ ਅਤੇ 20 ਬੇਟੀਆਂ ਹਨ। ਮਜੀਦ ਦੇ ਬੇਟੇ ਸ਼ਾਹ ਵਲੀ ਨੇ ਦੱਸਿਆ ਕਿ 54 ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਕੋਈ ਆਸਾਨ ਕੰਮ ਨਹੀਂ ਹੁੰਦਾ ਪਰ ਸਾਡੇ ਪਿਤਾ ਨੇ ਸਾਰੀ ਉਮਰ ਸਖ਼ਤ ਮਿਹਨਤ ਕੀਤੀ। ਬੁਢਾਪੇ ਦੇ ਬਾਵਜੂਦ ਉਹ ਆਪਣੀ ਮੌਤ ਤੋਂ 5 ਦਿਨ ਪਹਿਲਾਂ ਤੱਕ ਪਰਿਵਾਰ ਦੇ ਲਈ ਰੋਜ਼ੀ-ਰੋਟੀ ਖਾਤਿਰ ਟਰੱਕ ਚਲਾਉਂਦੇ ਰਹੇ।
ਇਹ ਵੀ ਪੜ੍ਹੋ : ਗੰਨ ਕਲਚਰ 'ਤੇ ਰੋਕ! ਵਿਆਹ 'ਚ ਭੰਗੜਾ ਪਾ ਰਹੇ ਨੌਜਵਾਨ 'ਤੇ ਮਾਮੂਲੀ ਗੱਲ ਨੂੰ ਲੈ ਕੇ ਚਲਾਈ ਗੋਲ਼ੀ, ਹਾਲਤ ਗੰਭੀਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਚੀਨ ਬਣਿਆ ਮੁਕੰਮਲ ਪੁਲਾੜ ਸਟੇਸ਼ਨ ਵਾਲਾ ਪਹਿਲਾ ਦੇਸ਼, ਜਾਣੋ ਕਿਹੋ-ਜਿਹਾ ਹੈ ‘ਤਿਆਂਗੋਂਗ’
NEXT STORY