ਨੈਸ਼ਨਲ ਡੈਸਕ — ਸਾਊਥ ਅਫਰੀਕਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਿਤਾ ਨੇ 8 ਦਿਨਾਂ ਦੀ ਮਾਸੂਮ ਬੱਚੀ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਇੰਨਾ ਹੀ ਨਹੀਂ ਉਸ ਨੇ ਬੱਚੇ ਦੀ ਜਾਨ ਤੱਕ ਵੀ ਨਹੀਂ ਬਖਸ਼ੀ। ਪਿਤਾ ਨੇ ਇਹ ਸ਼ਰਮਨਾਕ ਕਾਰਾ ਉਦੋਂ ਕੀਤਾ ਜਦੋਂ ਮਾਂ ਮੌਰੀਨ ਬ੍ਰਾਂਡ ਨੇ ਬੱਚੇ ਨੂੰ ਪਿਤਾ ਕੋਲ ਦੇਖਭਾਲ ਲਈ ਛੱਡ ਦਿੱਤਾ।
ਦਰਅਸਲ, ਇਹ ਘਟਨਾ 8 ਜੂਨ 2023 ਦੀ ਹੈ, ਜਦੋਂ ਮਾਂ ਆਪਣੀ 8 ਦਿਨਾਂ ਦੀ ਧੀ ਨੂੰ ਉਸਦੇ ਪਿਤਾ ਦੇ ਕੋਲ ਛੱਡ ਕੇ ਬੱਚੇ ਲਈ ਡਾਇਪਰ ਅਤੇ ਕੁਝ ਕੱਪੜੇ ਖਰੀਦਣ ਲਈ ਬਾਜ਼ਾਰ ਗਈ ਸੀ। ਇਸ ਦੌਰਾਨ ਇੱਕ 37 ਸਾਲ ਦੇ ਵਹਿਸ਼ੀ ਪਿਤਾ ਨੇ ਆਪਣੀ ਧੀ ਨਾਲ ਬਲਾਤਕਾਰ ਕੀਤਾ ਅਤੇ ਫਿਰ ਉਸਦੀ ਹੱਤਿਆ ਕਰ ਦਿੱਤੀ।
ਔਰਤ ਨੇ ਦੱਸਿਆ ਕਿ ਜਦੋਂ ਉਹ ਘਰ ਪਰਤੀ ਤਾਂ ਬੱਚੀ ਗੰਭੀਰ ਜ਼ਖਮੀ ਸੀ। ਇਸ ਦੌਰਾਨ ਦੋਸ਼ੀ ਫੇਰੇਰਾ ਨੇ ਮੰਨਿਆ ਕਿ ਉਸ ਨੇ ਸੱਟਾਂ ਦੀ ਗੰਭੀਰਤਾ ਨੂੰ ਉਸ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਇਲਾਜ 'ਚ ਦੇਰੀ ਹੋਣ ਕਾਰਨ ਬੱਚੀ ਦੀ ਮੌਤ ਹੋ ਗਈ।
ਕੈਨੇਡਾ ਜਾਣ ਵਾਲੇ ਹੁਣ ਹੋ ਜਾਣ ਸਾਵਧਾਨ! ਮਾਰਚ ਮਹੀਨੇ 'ਚ ਸਾਹਮਣੇ ਆਇਆ ਇਹ ਵੱਡਾ ਸੰਕਟ
NEXT STORY