ਅਲੀਗੜ੍ਹ : ਅਲੀਗੜ੍ਹ ਜ਼ਿਲ੍ਹੇ ਦੇ ਅਤਰੌਲੀ ਥਾਣਾ ਖੇਤਰ ਦੇ ਅਧੀਨ ਆਕਾਪੁਰ ਪਿੰਡ ਵਿਚ ਸਥਿਤ ਇਕ ਆਂਗਣਵਾੜੀ ਕੇਂਦਰ ਵਿੱਚ ਚੂਰਨ ਸਮਝ ਕੇ ਕੀਟਨਾਸ਼ਕ ਖਾਣ ਤੋਂ ਬਾਅਦ ਅੱਠ ਬੱਚੇ ਬੀਮਾਰ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਤੋਂ ਬਾਅਦ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਪੁਲਸ ਨੇ ਸ਼ੁੱਕਰਵਾਰ ਨੂੰ ਦਿੱਤੀ।
ਪੜ੍ਹੋ ਇਹ ਵੀ - ਤੰਦੂਰੀ ਰੋਟੀਆਂ ਖਾਣ ਦੇ ਸ਼ੌਕੀਨ ਲੋਕ ਦੇਖ ਲੈਣ ਇਹ 'ਵੀਡੀਓ', ਆਉਣਗੀਆਂ ਉਲਟੀਆਂ
ਪੁਲਸ ਸਰਕਲ ਅਫ਼ਸਰ (ਸੀਓ) ਰਾਜੀਵ ਦਿਵੇਦੀ ਨੇ ਕਿਹਾ ਕਿ "ਇੱਕ ਕੁੜੀ ਆਪਣੇ ਘਰੋਂ ਕੀਟਨਾਸ਼ਕ ਦਾ ਇੱਕ ਪੈਕੇਟ ਲੈ ਕੇ ਆਈ ਸੀ। ਉਸ ਨੇ ਇਸ ਪੈਕੇਟ ਨੂੰ ਸੱਤ ਹੋਰ ਬੱਚਿਆਂ ਨਾਲ ਚੂਰਨ ਸਮਝ ਕੇ ਸਾਂਝਾ ਕਰ ਦਿੱਤਾ। ਇਸਨੂੰ ਚੱਖਣ ਤੋਂ ਤੁਰੰਤ ਬਾਅਦ ਬੱਚਿਆਂ ਦੀ ਸਿਹਤ ਖ਼ਰਾਬ ਹੋਣੀ ਸ਼ੁਰੂ ਹੋ ਗਈ।"
ਪੜ੍ਹੋ ਇਹ ਵੀ - 2, 3, 4, 5, 6, 7 ਨੂੰ ਪਵੇਗਾ ਭਾਰੀ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ, IMD ਦਾ ਅਲਰਟ ਜਾਰੀ
ਆਂਗਣਵਾੜੀ ਕੇਂਦਰ ਦੇ ਕਰਮਚਾਰੀਆਂ ਨੇ ਇਸ ਘਟਨਾ ਦੇ ਬਾਰੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਬੱਚਿਆਂ ਨੂੰ ਨੇੜਲੇ ਪ੍ਰਾਇਮਰੀ ਸਿਹਤ ਕੇਂਦਰ ਵਿੱਚ ਲੈ ਗਏ। ਸਾਵਧਾਨੀ ਵਜੋਂ, ਉਨ੍ਹਾਂ ਨੂੰ ਅਗਲੇ ਇਲਾਜ ਲਈ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਹਸਪਤਾਲ ਭੇਜਿਆ ਗਿਆ। ਸਰਕਲ ਅਫ਼ਸਰ ਦਿਵੇਦੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਾਕਟਰਾਂ ਨੇ ਕਿਹਾ ਕਿ ਹੁਣ ਬੱਚਿਆਂ ਦੀ ਹਾਲਤ "ਖ਼ਤਰੇ ਤੋਂ ਬਾਹਰ" ਹੈ।
ਪੜ੍ਹੋ ਇਹ ਵੀ - 170 ਘੰਟੇ ਭਰਤਨਾਟਿਅਮ ਕਰਕੇ ਕੁੜੀ ਨੇ ਕਰ 'ਤਾ ਕਮਾਲ, ਬਣ ਗਿਆ ਵਿਸ਼ਵ ਰਿਕਾਰਡ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵਿਦੇਸ਼ ਮੰਤਰਾਲੇ ਨੇ ਅਮਰੀਕਾ ਨੂੰ ਦਿੱਤਾ ਕਰਾਰਾ ਜਵਾਬ, ਟਰੰਪ ਦੇ ਬਿਆਨ 'ਤੇ ਕਿਹਾ - ਸਿਰਫ ਵ੍ਹਾਈਟ ਹਾਊਸ ਹੀ ਜਵਾਬ ਦੇਵੇਗਾ
NEXT STORY