ਵਾਸ਼ਿੰਗਟਨ— ਫੈਡਰਲ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਇਕ ਦੋ ਦਿਨਾਂ ਆਰਥਿਕ ਅੰਦਾਜੇ ਲਈ ਕੀਤੀ ਗਈ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ। ਇਹ ਬੈਠਕ ਫੈਡਰਲ ਦੀ ਚੇਅਰਪਰਸਨ ਜੈਨੇਟ ਯੇਲਨ ਦੀ ਪ੍ਰਧਾਨਗੀ 'ਚ ਹੋਈ, ਜਿਸ 'ਚ 2018 ਦੇ ਆਰਥਿਕ ਅੰਦਾਜਿਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤਿਮਾਹੀ ਬੈਠਕ ਤੋਂ ਬਾਅਦ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਫੈਡਰਲ ਰਿਜ਼ਰਵ ਬੈਂਕ ਵੱਲੋਂ ਵਿਆਜ਼ ਦਰਾਂ 1.25 ਫੀਸਦੀ ਤੋਂ ਵਧਾ ਕੇ 1.50 ਫੀਸਦੀ ਕਰ ਦਿੱਤੀਆਂ ਗਈਆਂ। ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਧੇ ਨਾਲ ਨੌਕਰੀ, ਬਾਜ਼ਾਰ ਤੇ ਆਰਥਿਕ ਵਿਵਸਥਾ ਨੂੰ ਮਜ਼ਬੂਤੀ ਹਾਸਲ ਹੋ ਸਕਦੀ ਹੈ। ਇਥੇ ਦੱਸਣਯੋਗ ਹੈ ਕਿ ਫੈਡਰਲ ਰਿਜ਼ਰਵ ਬੈਂਕ ਨੇ ਇਸ ਸਾਲ ਤੀਜੀ ਵਾਰ ਵਾਧਾ ਕੀਤਾ ਹੈ।
ਇਕ ਤੋਂ ਜ਼ਿਆਦਾ ਕੰਪਨੀਆਂ 'ਚ ਕੰਮ ਕਰ ਸਕਦੇ ਹਨ ਐੱਚ-1ਬੀ ਵੀਜ਼ਾ ਧਾਰਕ
NEXT STORY