ਵਾਸ਼ਿੰਗਟਨ: ਅਮਰੀਕਾ ਵਿੱਚ ਫਲਾਈਟ ਅੰਦਰ ਅਜਿਹੀ ਘਟਨਾ ਵਾਪਰੀ, ਜੋ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। ਹਿਊਸਟਨ ਤੋਂ ਫੀਨਿਕਸ ਜਾ ਰਹੀ ਸਾਊਥਵੈਸਟ ਏਅਰਲਾਈਨਜ਼ ਦੀ ਉਡਾਣ ਵਿੱਚ ਇੱਕ ਮਹਿਲਾ ਯਾਤਰੀ ਨੇ ਆਪਣੇ ਕੱਪੜੇ ਉਤਾਰ ਕੇ ਹੰਗਾਮਾ ਮਚਾ ਦਿੱਤਾ। ਇਹ ਘਟਨਾ ਜਹਾਜ਼ ਦੇ ਉਡਾਣ ਭਰਨ ਤੋਂ ਤੁਰੰਤ ਬਾਅਦ ਵਾਪਰੀ। ਮਹਿਲਾ ਯਾਤਰੀ ਨੇ ਚੀਕਦੇ ਹੋਏ ਆਪਣਾ ਟੌਪ ਅਤੇ ਪੈਂਟ ਲਾਹ ਦਿੱਤੀ ਅਤੇ ਕਾਕਪਿਟ ਵਿੱਚ ਜਾਣ ਦੀ ਕੋਸ਼ਿਸ਼ ਕੀਤੀ। ਹਾਲਾਤ ਵਿਗੜਦੇ ਦੇਖ ਕੇ ਪਾਇਲਟ ਨੇ ਜਹਾਜ਼ ਨੂੰ ਵਾਪਸ ਹਵਾਈ ਅੱਡੇ 'ਤੇ ਉਤਾਰਿਆ। ਇਸ ਤੋਂ ਬਾਅਦ ਔਰਤ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਇਹ ਘਟਨਾ ਸੋਮਵਾਰ ਨੂੰ ਵਾਪਰੀ।
ਮਹਿਲਾ ਯਾਤਰੀ ਨੇ ਕੀਤਾ ਹੰਗਾਮਾ
ਸਥਾਨਕ ਮੀਡੀਆ ਅਨੁਸਾਰ ਮਹਿਲਾ ਨੇ ਜਹਾਜ਼ ਦੇ ਉਡਾਣ ਭਰਦੇ ਹੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਮਹਿਲਾ ਨੇ ਜਹਾਜ਼ ਤੋਂ ਉਤਰਨ ਦੀ ਮੰਗ ਕੀਤੀ ਪਰ ਚਾਲਕ ਦਲ ਜਹਾਜ਼ ਨੂੰ ਅੱਗੇ ਵਧਾਉਂਦਾ ਰਿਹਾ। ਫਿਰ ਮਹਿਲਾ ਹਮਲਾਵਰ ਹੋ ਗਈ ਅਤੇ ਉਸ ਨੇ ਚੀਕਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਫਲਾਈਟ ਵਿੱਚ ਮੌਜੂਦ ਇੱਕ ਯਾਤਰੀ ਨੇ ਦੱਸਿਆ ਕਿ ਔਰਤ ਨੇ ਪਹਿਲਾਂ ਆਪਣੀ ਟੋਪੀ ਅਤੇ ਜੁੱਤੇ ਸੁੱਟ ਦਿੱਤੇ। ਫਿਰ ਕਮੀਜ਼ ਅਤੇ ਸਭ ਕੁਝ ਉਤਾਰਨਾ ਸ਼ੁਰੂ ਕਰ ਦਿੱਤਾ।
ਉਡਾਣ ਦੌਰਾਨ ਇੱਕ ਅਜੀਬ ਸਥਿਤੀ ਪੈਦਾ ਹੋ ਗਈ ਜਦੋਂ ਔਰਤ ਜਹਾਜ਼ ਵਿੱਚ ਬਿਨਾਂ ਕੱਪੜਿਆਂ ਦੇ ਘੁੰਮ ਰਹੀ ਸੀ। ਉਸਨੇ ਕਾਕਪਿਟ ਵਿੱਚ ਜਾਣ ਦੀ ਵੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸਨੇ ਫਲਾਈਟ ਅਟੈਂਡੈਂਟ ਨਾਲ ਵੀ ਦੁਰਵਿਵਹਾਰ ਕੀਤਾ। ਸਥਿਤੀ ਕਾਬੂ ਤੋਂ ਬਾਹਰ ਹੁੰਦੀ ਦੇਖ ਕੇ ਪਾਇਲਟ ਜਹਾਜ਼ ਨੂੰ ਵਾਪਸ ਗੇਟ 'ਤੇ ਲੈ ਗਿਆ। ਏਅਰਲਾਈਨ ਸਟਾਫ ਨੇ ਔਰਤ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਇੱਕ ਕਰਮਚਾਰੀ ਨੇ ਔਰਤ ਨੂੰ ਕੰਬਲ ਨਾਲ ਢੱਕ ਦਿੱਤਾ ਪਰ ਉਹ ਜਹਾਜ਼ ਤੋਂ ਉਤਰ ਗਈ। ਫਿਰ ਹਿਊਸਟਨ ਪੁਲਸ ਨੇ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਸ ਨੇ ਔਰਤ ਨੂੰ ਡਾਕਟਰੀ ਜਾਂਚ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਪੁਲਸ ਨੇ ਦੱਸਿਆ ਕਿ ਔਰਤ ਵਿਰੁੱਧ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਉਸਨੂੰ ਸਾਵਧਾਨੀ ਦੇ ਤੌਰ 'ਤੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਔਰਤ ਇਸ ਸਮੇਂ ਪੁਲਸ ਹਿਰਾਸਤ ਵਿੱਚ ਹਸਪਤਾਲ ਵਿੱਚ ਹੈ।
ਪੜ੍ਹੋ ਇਹ ਅਹਿਮ ਖ਼ਬਰ-OMG: ਆਈਸ ਕਰੀਮ 'ਚੋਂ ਨਿਕਲਿਆ ਜੰਮਿਆ ਹੋਇਆ ਸੱਪ, ਲੋਕਾਂ ਦੇ ਉੱਡੇ ਹੋਸ਼
ਘਟਨਾ ਤੋਂ ਬਾਅਦ ਸਾਊਥਵੈਸਟ ਏਅਰਲਾਈਨਜ਼ ਨੇ ਇੱਕ ਬਿਆਨ ਜਾਰੀ ਕੀਤਾ ਅਤੇ ਲਗਭਗ ਇੱਕ ਘੰਟੇ ਦੀ ਦੇਰੀ ਲਈ ਮੁਆਫੀ ਮੰਗੀ। ਏਅਰਲਾਈਨ ਨੇ ਯਾਤਰੀਆਂ ਦੇ ਸਬਰ ਲਈ ਧੰਨਵਾਦ ਵੀ ਕੀਤਾ। ਫਲਾਈਟ ਦੇ ਯਾਤਰੀ ਇੱਕ ਘੰਟੇ ਤੋਂ ਵੱਧ ਦੇਰੀ ਨਾਲ ਆਪਣੀ ਮੰਜ਼ਿਲ 'ਤੇ ਪਹੁੰਚੇ। ਇਸ ਯਾਤਰਾ ਤੋਂ ਬਾਅਦ ਯਾਤਰੀਆਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਨ੍ਹਾਂ ਲਈ ਇਹ ਇੱਕ ਅਜਿਹੀ ਉਡਾਣ ਸੀ ਜਿਸਨੂੰ ਉਹ ਜਲਦੀ ਨਹੀਂ ਭੁੱਲਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤਹੱਵੁਰ ਰਾਣਾ ਨੇ ਭਾਰਤ ਹਵਾਲਗੀ ਰੋਕਣ ਲਈ ਨਵੀਂ ਪਟੀਸ਼ਨ ਕੀਤੀ ਦਾਇਰ
NEXT STORY