ਨਿਊਯਾਰਕ (ਰਾਜ ਗੋਗਨਾ)- ਬੀਤੇਂ ਦਿਨ ਕੈਲੀਫੋਰਨੀਆ ਦੇ ਮਿਲਪਿਟਾਸ ਪੁਲਸ ਵਿਭਾਗ ਨੇ ਸੈਨ ਹੋਜ਼ੇ ਤੋਂ ਭਾਰਤੀ ਮੂਲ ਦੇ ਇਕ 68 ਸਾਲਾ ਡਾਕਟਰ ਸੰਜੇ ਅਗਰਵਾਲ ਨੂੰ ਡਾਕਟਰੀ ਸਲਾਹ-ਮਸ਼ਵਰੇ ਦੇ ਦੌਰਾਨ ਇਕ ਮਹਿਲਾ ਮਰੀਜ਼ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਕਿਹਾ ਕਿ 16 ਸਤੰਬਰ 2025 ਨੂੰ ਇਕ ਸ਼ਿਕਾਇਤ ਦਰਜ ਕੀਤੀ ਗਈ ਸੀ ਜਿਸ 'ਚ ਦੋਸ਼ ਲਗਾਇਆ ਗਿਆ ਸੀ ਕਿ ਡਾਕਟਰ ਅਗਰਵਾਲ ਨੇ ਇਕ ਔਰਤ ਨੂੰ ਅਣਉਚਿਤ ਢੰਗ ਨਾਲ ਛੂਹਿਆ ਸੀ ਜਦੋਂ ਉਹ ਉਸ ਦੀ ਨਿਗਰਾਨੀ 'ਚ ਸੀ।
ਵਿਭਾਗ ਦੇ ਅਪਰਾਧਿਕ ਜਾਂਚ ਬਿਊਰੋ ਦੇ ਜਾਸੂਸਾਂ ਨੇ ਦੋਸ਼ਾਂ ਦੀ ਸਮੀਖਿਆ ਕੀਤੀ ਅਤੇ ਸਿੱਟਾ ਕੱਢਿਆ ਕਿ ਸਲਾਹ-ਮਸ਼ਵਰੇ ਦੌਰਾਨ ਜਿਨਸੀ ਸ਼ੋਸ਼ਣ ਹੋਇਆ ਸੀ। ਲੰਘੀ 24 ਸਤੰਬਰ ਨੂੰ ਜਾਸੂਸਾਂ ਨੇ ਡਾਕਟਰ ਅਗਰਵਾਲ ਨੂੰ ਮਿਲਪਿਟਾਸ 'ਚ ਉਨ੍ਹਾਂ ਦੇ ਮੈਡੀਕਲ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ। ਬਾਅਦ 'ਚ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਸਾਂਤਾ ਕਲਾਰਾ ਕਾਉਂਟੀ ਦੀ ਮੇਨ ਜੇਲ੍ਹ 'ਚ ਭੇਜ ਦਿੱਤਾ ਗਿਆ। ਡਾ. ਸੰਜੈ ਅਗਰਵਾਲ, ਇਕ ਪਲਮੋਨੋਲੋਜਿਸਟ, ਮਿਲਪਿਟਾਸ ਕੈਲੀਫੋਰਨੀਆ ਦੇ ਇਕ ਸਲੀਪ ਸੈਂਟਰ 'ਚ ਅਭਿਆਸ ਕਰਦੇ ਹਨ ਅਤੇ ਸੈਨ ਹੋਜ਼ੇ ਦੇ ਗੁੱਡ ਸਮੈਰੀਟਨ ਹਸਪਤਾਲ ਦੇ ਨਾਲ ਜੁੜੇ ਹੋਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਊਜਰਸੀ 'ਚ ਚੋਰਾਂ ਨੇ ਭਾਰਤੀ ਦੇ ਸਟੋਰ 'ਚ ਲਾਈ ਸੰਨ੍ਹ, ਤਿਜੋਰੀ ਤੋੜ ਲੁੱਟ ਲੈ ਗਏ ਹਜ਼ਾਰਾਂ ਡਾਲਰ
NEXT STORY