ਇੰਟਰਨੈਸ਼ਨਲ ਡੈਸਕ- ਰੂਸ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕਰੇਲੀਆ ਗਣਰਾਜ ਦੇ ਪ੍ਰਿਓਨੇਜ਼ਸਕੀ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਸੁਖੋਈ-30 ਲੜਾਕੂ ਜਹਾਜ਼ ਟੈਸਟ ਫਲਾਈਟ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਸ ਦਰਦਨਾਕ ਹਾਦਸੇ 'ਚ ਜਹਾਜ਼ ਵਿੱਚ ਸਵਾਰ 2 ਪਾਇਲਟਾਂ ਦੀ ਮੌਤ ਹੋ ਗਈ ਹੈ।
ਖੇਤਰੀ ਮੁਖੀ ਆਰਤੂਰ ਪਰਫੇਨਚਿਕੋਵ ਨੇ ਵੀਰਵਾਰ ਨੂੰ ਟੈਲੀਗ੍ਰਾਮ ਰਾਹੀਂ ਇਹ ਜਾਣਕਾਰੀ ਦਿੱਤੀ। ਰੂਸੀ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਇਹ ਜਹਾਜ਼ ਮਾਸਕੋ ਸਮੇਂ ਅਨੁਸਾਰ ਸ਼ਾਮ ਲਗਭਗ 7 ਵਜੇ ਇੱਕ ਟੈਸਟ ਫਲਾਈਟ ਦੌਰਾਨ ਕ੍ਰੈਸ਼ ਹੋ ਗਿਆ।
ਪਰਫੇਨਚਿਕੋਵ ਨੇ ਸਪੱਸ਼ਟ ਕੀਤਾ ਕਿ ਜਹਾਜ਼ ਰਿਹਾਇਸ਼ੀ ਬਸਤੀਆਂ ਤੋਂ ਕਾਫ਼ੀ ਦੂਰ ਇੱਕ ਜੰਗਲੀ ਇਲਾਕੇ ਵਿੱਚ ਡਿੱਗਾ, ਜਿਸ ਕਾਰਨ ਜ਼ਮੀਨ 'ਤੇ ਕੋਈ ਵੀ ਨਿਵਾਸੀ ਜ਼ਖਮੀ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਸੇਵਾਵਾਂ ਤੁਰੰਤ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਈਆਂ ਸਨ।
ਇਲਾਕਾ ਮੁਖੀ ਨੇ ਇਸ ਹਾਦਸੇ ਵਿੱਚ ਮਾਰੇ ਗਏ ਪਾਇਲਟਾਂ ਦੇ ਪਰਿਵਾਰਾਂ ਪ੍ਰਤੀ ਡੂੰਘਾ ਅਫ਼ਸੋਸ ਪ੍ਰਗਟ ਕੀਤਾ ਹੈ ਅਤੇ ਉਨ੍ਹਾਂ ਨੂੰ ਹਰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ।
'ਪੈਨੀ' ਬਣ ਗਈ ਇਤਿਹਾਸ ! ਅਮਰੀਕਾ ਨੇ ਸਭ ਤੋਂ ਛੋਟੀ ਕਰੰਸੀ ਨੂੰ 232 ਸਾਲ ਬਾਅਦ ਕੀਤਾ ਬੰਦ
NEXT STORY