ਮਨੀਲਾ (ਯੂ. ਐੱਨ. ਆਈ.)- ਫਿਲੀਪੀਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਰਾਜਧਾਨੀ ਵਿਚ ਐਤਵਾਰ ਤੜਕੇ ਇਕ ਘਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਛੇ ਮਹੀਨਿਆਂ ਦੇ ਅਤੇ ਇਕ ਸਾਲ ਦੇ ਬੱਚੇ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਬੱਚਾ ਜ਼ਖਮੀ ਹੋ ਗਿਆ। ਬਿਊਰੋ ਆਫ ਫਾਇਰ ਪ੍ਰੋਟੈਕਸ਼ਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ 38 ਲੱਖ ਵਿਦਿਆਰਥੀ ਭੁੱਖੇ ਰਹਿਣ ਲਈ ਮਜਬੂਰ, ਪੜ੍ਹਾਈ ਤੇ ਕਰੀਅਰ ’ਤੇ ਮਾੜਾ ਅਸਰ
ਫਾਇਰ ਅਫਸਰ ਰੋਡਰਿਕ ਐਂਡਰੇਸ ਨੇ ਦੱਸਿਆ ਕਿ ਅੱਗ ਸਥਾਨਕ ਸਮੇਂ ਅਨੁਸਾਰ ਤੜਕੇ 3:50 ਵਜੇ ਮਨੀਲਾ ਸਿਟੀ ਦੇ ਟੋਂਡੋ ਜ਼ਿਲ੍ਹੇ ਵਿੱਚ ਚਾਰ ਮੰਜ਼ਿਲਾ ਮਕਾਨ ਦੀ ਦੂਜੀ ਮੰਜ਼ਿਲ 'ਤੇ ਲੱਗੀ। ਉਨ੍ਹਾਂ ਦੱਸਿਆ ਕਿ ਜਦੋਂ ਅੱਗ ਲੱਗੀ ਤਾਂ ਪੀੜਤ ਸੁੱਤੇ ਹੋਏ ਸਨ, ਜਿਸ ਕਾਰਨ ਉਹ ਇਮਾਰਤ ਦੇ ਅੰਦਰ ਫਸ ਗਏ। ਬਚਣ ਲਈ ਖਿੜਕੀ ਤੋਂ ਛਾਲ ਮਾਰਨ ਦੌਰਾਨ ਇੱਕ ਬੱਚਾ ਜ਼ਖਮੀ ਹੋ ਗਿਆ। ਅੱਗ ਬੁਝਾਉਣ ਲਈ ਫਾਇਰਫਾਈਟਰਜ਼ ਨੂੰ ਇੱਕ ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਫਿਲਹਾਲ ਬਿਊਰੋ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬ੍ਰਿਟਿਸ਼ ਸੰਸਦ ਮੈਂਬਰ ਰੋਜ਼ੀ ਡਫੀਲਡ ਨੇ ਲੇਬਰ ਪਾਰਟੀ ਤੋਂ ਦਿੱਤਾ ਅਸਤੀਫਾ, PM ਕੀਰ ਸਟਾਰਮਰ ਦੀ ਕੀਤੀ ਆਲੋਚਨਾ
NEXT STORY