ਟੋਰਾਂਟੋ- ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਸ਼ੁੱਕਰਵਾਰ ਤੜਕੇ ਦੋ ਘਰ ਭਿਆਨਕ ਅੱਗ ਦੀ ਲਪੇਟ ਵਿਚ ਆ ਗਏ, ਜਿਸ ਕਾਰਨ 2 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ। ਦੱਸਿਆ ਜਾ ਰਿਹਾ ਹੈ ਕਿ ਤੜਕੇ 5 ਵਜੇ ਗਿਆਨਸਬਰੋਹ ਸੜਕ ਉੱਤੇ ਸਥਿਤ ਦੋ ਘਰਾਂ ਵਿਚ ਭਿਆਨਕ ਅੱਗ ਲੱਗ ਗਈ। ਇਕ ਘਰ ਦੀ ਦੂਜੀ ਮੰਜ਼ਲ 'ਤੇ ਭਿਆਨਕ ਅੱਗ ਲੱਗ ਗਈ, ਜੋ ਨੇੜਲੇ ਘਰ ਤੱਕ ਪੁੱਜ ਗਈ। ਭਿਆਨਕ ਅੱਗ ਵਿਚ ਫਸੇ 5 ਵਿਅਕਤੀਆਂ ਨੂੰ ਘਰਾਂ ਵਿਚੋਂ ਬਾਹਰ ਕੱਢਿਆ ਗਿਆ ਪਰ 2 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ।
ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਅਕਤੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਕ ਘਰ ਵਿਚ ਲੱਗੀ ਅੱਗ ਤੇਜ਼ੀ ਨਾਲ ਨੇੜਲੇ ਘਰ ਵੱਲ ਫੈਲ ਗਈ ਤੇ ਦੋਵੇਂ ਘਰਾਂ ਨੂੰ ਖਾਲੀ ਕਰਵਾਇਆ ਗਿਆ। ਅੱਗ ਕਿਨ੍ਹਾਂ ਕਾਰਨਾਂ ਕਰਕੇ ਲੱਗੀ, ਅਜੇ ਇਸ ਸਬੰਧੀ ਜਾਣਕਾਰੀ ਨਹੀਂ ਮਿਲ ਸਕੀ।
ਫਾਇਰ ਫਾਈਟਰਜ਼ ਨੇ ਦੱਸਿਆ ਕਿ ਸੜਕਾਂ ਉੱਤੇ ਬਰਫ ਪਈ ਹੋਣ ਕਾਰਨ ਕਾਫੀ ਤਿਲਕਣ ਹੋ ਗਈ ਤੇ ਇਸ ਕਾਰਨ ਰਾਹਤ ਕਾਰਜ ਵੀ ਪ੍ਰਭਾਵਿਤ ਹੋਇਆ। ਲੋਕਾਂ ਨੇ ਦੱਸਿਆ ਕਿ ਜੇਕਰ ਫਾਇਰ ਫਾਈਟਰਜ਼ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਉਂਦੇ ਤਾਂ ਸ਼ਾਇਦ ਅੱਗ ਹੋਰ ਘਰਾਂ ਵਿਚ ਵੀ ਫੈਲ ਸਕਦੀ ਸੀ। ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਘਰਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਕੁਈਨਜ਼ਲੈਂਡ ਦੇ ਛੇ ਹਸਪਤਾਲਾਂ 'ਚ ਲਗਾਏ ਜਾਣਗੇ ਕੋਵਿਡ-19 ਟੀਕੇ
NEXT STORY