ਬੀਜਿੰਗ—ਚੀਨ ਦੇ ਜਿਆਂਗਸੂ ਖੇਤਰ 'ਚ ਇਕ ਮਾਂ-ਬਾਪ ਆਪਣੇ 4 ਸਾਲ ਦੇ ਬੱਚੇ ਨੂੰ ਵੈਨਡਿੰਗ ਮਸ਼ੀਨ (ਖਾਣ ਵਾਲੀਆਂ ਚੀਜ਼ਾਂ ਕੱਢਣ ਵਾਲੀ ਮਸ਼ੀਨ) ਕੋਲ ਛੱਡ ਗਏ ਸਨ ਪਰ ਬੱਚੇ ਨਾਲ ਅਜਿਹਾ ਹਾਦਸਾ ਵਾਪਰਿਆ ਕਿ ਫਾਈਟਰ ਟੀਮ ਨੂੰ ਸੱਦਣਾ ਪਿਆ, ਜਿਸ ਮਗਰੋਂ ਬੱਚੇ ਨੂੰ ਮੁਸ਼ਕਲ ਨਾਲ ਬਚਾਇਆ ਜਾ ਸਕਿਆ।
ਬੱਚੇ ਦਾ ਨਾਂ ਦਾ ਖੁਲ੍ਹਾਸਾ ਨਹੀਂ ਕੀਤਾ ਗਿਆ। ਸੂਤਰਾਂ ਮੁਤਾਬਕ ਉਸ ਬੱਚੇ ਦੇ ਮਾਂ-ਬਾਪ ਕੁੱਝ ਦੇਰ ਲਈ ਉਸ ਨੂੰ ਵੈਨਡਿੰਗ ਮਸ਼ੀਨ ਕੋਲ ਛੱਡ ਕੇ ਦੁਕਾਨ ਤੋਂ ਸਾਮਾਨ ਲੈਣ ਚਲੇ ਗਏ ਸਨ ਪਰ ਜਿਵੇਂ ਹੀ ਉਹ ਆਏ ਤਾਂ ਉਨ੍ਹਾਂ ਦੇਖਿਆ ਕਿ ਬੱਚੇ ਦਾ ਹੱਥ ਪੂਰੀ ਤਰ੍ਹਾਂ ਨਾਲ ਮਸ਼ੀਨ ਦੇ ਅੰਦਰ ਪਹੁੰਚ ਗਿਆ ਸੀ।
ਦਰਅਸਲ ਇਹ ਬੱਚਾ ਇਸ ਮਸ਼ੀਨ 'ਚੋਂ ਕੁੱਝ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਇਸੇ ਦੌਰਾਨ ਉਸ ਦਾ ਹੱਥ ਮਸ਼ੀਨ ਅੰਦਰ ਬੁਰੀ ਤਰ੍ਹਾਂ ਨਾਲ ਫੱਸ ਗਿਆ। ਪਹਿਲਾਂ ਤਾਂ ਕੁੱਝ ਲੋਕਾਂ ਨੇ ਇਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਜਦ ਕੋਈ ਫਾਇਦਾ ਨਾ ਹੋਇਆ ਤਾਂ ਉਨ੍ਹਾਂ ਫਾਇਰ ਫਾਈਟਰਜ਼ ਨੂੰ ਸੱਦਿਆ। ਉਨ੍ਹਾਂ ਨੇ 10 ਮਿੰਟਾਂ 'ਚ ਬੱਚੇ ਦਾ ਹੱਥ ਇਸ ਮਸ਼ੀਨ 'ਚੋਂ ਕੱਢਿਆ। ਉਂਝ ਬੱਚਾ ਠੀਕ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਉਸ ਨੂੰ ਹਸਪਤਾਲ ਭੇਜਿਆ ਗਿਆ।
ਪਾਕਿ ਦੀ ਇਸ ਬੇਟੀ ਨੇ ਪੀ. ਐੱਮ. ਨੂੰ ਚਿੱਠੀ ਲਿਖ ਕੁਝ ਇਸ ਤਰ੍ਹਾਂ ਬਿਆਨ ਕੀਤਾ ਆਪਣਾ ਦਰਦ
NEXT STORY