ਲਾਹੌਰ— ਪਾਕਿਸਤਾਨ ਦੇ ਲਾਹੌਰ ਵਿਚ ਇਕ 16 ਸਾਲਾ ਲੜਕੀ ਨੇ ਆਪਣੀ ਪਿਤਾ ਦੀਆਂ ਉਨ੍ਹਾਂ ਕਰਤੂਤਾਂ ਦਾ ਖੁਲਾਸਾ ਕੀਤਾ ਹੈ, ਜੋ 3 ਸਾਲ ਪਹਿਲਾਂ ਤੋਂ ਉਸ ਨਾਲ ਹੋ ਰਹੀਆਂ ਸਨ। ਲੜਕੀ ਮੁਤਾਬਕ ਉਸ ਦਾ ਪਿਤਾ ਬੀਤੇ ਤਿੰਨ ਸਾਲਾਂ ਤੋਂ ਉਸ ਦਾ ਬਲਾਤਕਾਰ ਕਰ ਰਿਹਾ ਸੀ। ਜਦੋਂ ਲੜਕੀ ਨੇ ਇਹ ਗੱਲ ਆਪਣੇ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਦੱਸੀ ਤਾਂ ਉਸ ਨੂੰ ਚੁੱਪ ਕਰਾ ਦਿੱਤਾ ਗਿਆ। ਅਖੀਰ ਲੜਕੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਅਤੇ ਉਸ ਵਿਚ ਦੱਸਿਆ,''ਮੇਰਾ ਪਿਤਾ ਮੇਰਾ ਬਲਾਤਕਾਰੀ ਅਤੇ ਸ਼ੋਸ਼ਕ ਹੈ। ਮੈਨੂੰ ਬਚਾ ਲਓ।''
ਪਿਤਾ ਨੇ ਕੀਤੀ ਜ਼ਿੰਦਗੀ ਬਰਬਾਦ
ਲੜਕੀ ਨੇ ਪਾਕਿਸਤਾਨ ਦੀ ਇਕ ਅਖਬਾਰ ਨੂੰ ਦੱਸਿਆ,''ਮੇਰਾ ਪਿਤਾ ਹੀ ਮੇਰੀ ਜ਼ਿੰਦਗੀ ਨਾਲ ਖੇਡਦਾ ਰਿਹਾ, ਉਸ ਨੇ ਮੈਨੂੰ ਬਰਬਾਦ ਕਰ ਦਿੱਤਾ। 3 ਸਾਲ ਤੱਕ ਉਹ ਨਾ ਸਿਰਫ ਮੇਰਾ ਬਲਾਤਕਾਰ ਕਰਦਾ ਰਿਹਾ ਬਲਕਿ ਕੁੱਟ-ਮਾਰ ਵੀ ਕਰਦਾ ਰਿਹਾ।'' ਇਸ ਸਮੇਂ ਲੜਕੀ ਦੀ ਉਮਰ 16 ਸਾਲ ਹੈ।
ਪਿਤਾ ਦਿੰਦਾ ਸੀ ਧਮਕੀਆਂ
ਲੜਕੀ ਨੇ ਕਿਹਾ ਕਿ ਮੇਰੇ ਪਿਤਾ ਨੇ ਮੇਰੇ ਸੁਪਨਿਆਂ ਨੂੰ ਬਰਬਾਦ ਕਰ ਦਿੱਤਾ। ਜਦੋਂ ਮੇਰੀ ਮਾਂ ਨੇ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਪਿਤਾ ਨੇ ਮਾਂ ਨੂੰ ਚਾਕੂ ਨਾਲ ਜਾਨੋ ਮਾਰ ਦੇਣ ਦੀ ਧਮਕੀ ਦਿੱਤੀ। ਪਿਤਾ ਨੇ ਮੈਨੂੰ ਧਮਕੀ ਦਿੱਤੀ ਕਿ ਜੇ ਮੈਂ ਇਸ ਬਾਰੇ ਬਾਹਰ ਕਿਸੇ ਨੂੰ ਦੱਸਿਆ ਤਾਂ ਉਹ ਮੇਰੀ ਮਾਂ ਨੂੰ ਤਲਾਕ ਦੇ ਦੇਵੇਗਾ, ਜਿਸ ਕਾਰਨ ਮੈਂ ਲੰਬੇ ਸਮੇਂ ਤੱਕ ਚੁੱਪ ਰਹੀ।
ਅਖੀਰ ਮਾਂ ਦੇ ਭਰਾਵਾਂ ਨੇ ਦਿੱਤਾ ਸਾਥ
ਲੜਕੀ ਮੁਤਾਬਕ ਜਦੋਂ ਉਸ ਨੇ ਪਰਿਵਾਰ ਦੇ ਬਜ਼ੁਰਗ ਆਪਣੇ ਦਾਦੇ ਨੂੰ ਸਾਰੀ ਗੱਲ ਦੱਸੀ ਤਾਂ ਉਨ੍ਹਾਂ ਨੇ ਉਸ ਦੀ ਗੱਲ ਦਾ ਯਕੀਨ ਨਾ ਕੀਤਾ। ਮਾਂ ਨੇ ਵੀ ਉਸ ਨੂੰ ਬਿਰਾਦਰੀ ਵਿਚ ਇੱਜ਼ਤ ਦਾ ਵਾਸਤਾ ਦੇਕੇ ਚੁੱਪ ਕਰਵਾ ਦਿੱਤਾ। ਮਾਂ ਨੇ ਪਿਤਾ ਨੂੰ ਸਮਝਾਇਆ ਪਰ ਉਹ ਨਾ ਮੰਨੇ। ਅਖੀਰ ਜਦੋਂ ਮਾਂ ਦੇ ਭਰਾਵਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਪੁਲਸ ਵਿਚ ਰਿਪੋਰਟ ਕੀਤੀ। ਇਸ ਮਗਰੋਂ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਮਗਰੋਂ ਪਿਤਾ ਨੇ ਬੇਟੀ ਤੋਂ ਮਾਫੀ ਮੰਗੀ ਪਰ ਪੀੜਤਾ ਨੇ ਉਸ ਨੂੰ ਮਾਫੀ ਨਹੀਂ ਦਿੱਤੀ। ਲੜਕੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਪੰਜਾਬ ਦੇ ਸੀ. ਐੱਮ. ਅਤੇ ਪਾਕਿਸਤਾਨ ਦੇ ਚੀਫ ਜਸਟਿਸ ਨੂੰ ਚਿੱਠੀ ਲਿਖ ਇਨਸਾਫ ਦੀ ਮੰਗ ਕੀਤੀ ਹੈ।
OMG ! ਹੁਣ ਘਰਾਂ ਅੰਦਰ ਹੀ ਆਉਣ ਲੱਗ ਗਏ ਖਤਰਨਾਕ ਮਗਰਮੱਛ
NEXT STORY