ਨਨਕਾਣਾ ਸਾਹਿਬ, (ਵਿਨੋਦ): ਪਾਕਿਸਤਾਨੀ ਪੰਜਾਬ ਦੇ ਨਨਕਾਣਾ ਸਾਹਿਬ ਵਿੱਚ ਦੋ ਧੜਿਆਂ ਵਿਚਕਾਰ ਇੱਕ ਮਾਮੂਲੀ ਝਗੜਾ ਗੋਲੀਬਾਰੀ ਵਿੱਚ ਬਦਲ ਗਿਆ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਮ੍ਰਿਤਕ ਕਿਸ ਭਾਈਚਾਰੇ ਨਾਲ ਸਬੰਧਤ ਸੀ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਨਨਕਾਣਾ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਸਾਂਗਲਾ ਹਿੱਲ ਵਿੱਚ ਵਾਪਰੀ ਅਤੇ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਜ਼ਖਮੀ ਨੂੰ ਫੈਸਲਾਬਾਦ ਦੇ ਅਲਾਈਡ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੁਲਸ ਅਨੁਸਾਰ ਘਟਨਾ ਦੀ ਜਾਣਕਾਰੀ ਮਿਲਣ ’ਤੇੇ ਨਨਕਾਣਾ ਡੀ.ਪੀ.ਓ (ਜ਼ਿਲਾ ਪੁਲਸ ਅਧਿਕਾਰੀ) ਫਰਾਜ਼ ਅਹਿਮਦ ਮੌਕੇ ’ਤੇ ਪਹੁੰਚੇ। ਮੌਕੇ ਦਾ ਮੁਆਇਨਾ ਕੀਤਾ ਗਿਆ ਅਤੇ ਸ਼ਾਮਲ ਸ਼ੱਕੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਆਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਡੀ.ਪੀ.ਓ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਵਾਅਦਾ ਕੀਤਾ ਕਿ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਕਾਨੂੰਨ ਅਨੁਸਾਰ ਇਨਸਾਫ਼ ਕੀਤਾ ਜਾਵੇਗਾ। ਡੀ.ਪੀ.ਓ ਫਰਾਜ਼ ਅਹਿਮਦ ਦੀ ਅਗਵਾਈ ਹੇਠ ਇੱਕ ਸਫਲ ਪੁਲਸ ਕਾਰਵਾਈ ਕੀਤੀ ਗਈ। ਇੱਕ ਹੋਰ ਬਿਆਨ ਵਿੱਚ ਕਿਹਾ ਗਿਆ ਹੈ ਕਿ ਘਟਨਾ ਵਿੱਚ ਸ਼ਾਮਲ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
ਜਾਣਕਾਰੀ ਇਹ ਵੀ ਮਿਲੀ ਹੈ ਕਿ ਮਾਰੇ ਗਏ ਨੌਜਵਾਨਾਂ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸਦੇ 3 ਪੁੱਤ ਫਲਾਂ ਦੀ ਰੇਹੜੀ ਲਗਾ ਕੇ ਖੜ੍ਹੇ ਸਨ, ਇਸੇ ਦੌਰਾਨ ਕੁਝ ਸ਼ੱਕੀ ਲੋਕ ਆਏ, ਜੋ ਫਲਾਂ ਦਾ ਰੇਟ ਕਰਨ ਲੱਗੇ ਪਰ ਜਦ ਕਾਫੀ ਦੇਰ ਤਕ ਉਨ੍ਹਾਂ ਨੇ ਕੁਝ ਨਾ ਖਰੀਦੀਆ ਤਾਂ ਉਸਦੇ ਪੁੱਤਾਂ ਨੇ ਉਨ੍ਹਾਂ ਨੂੰ ਚੱਲੇ ਜਾਣ ਲਈ ਆਖ ਦਿੱਤਾ, ਜਿਸ ਤੋਂ ਮਾਮੂਲੀ ਬਹਿਸ ਹੋ ਗਈ। ਇਸ ਤੋਂ ਬਾਅਦ ਵੇਖਦੇ ਹੀ ਵੇਖਦੇ ਗੱਲ ਗੋਲੀਬਾਰੀ ਤਕ ਪਹੁੁੰਚ ਗਈ ਤੇ ਸ਼ੱਕੀਆਂ ਨੇ ਪਹਿਲਾਂ ਉਸਦੇ 2 ਪੁੱਤਾਂ ਦੇ ਛਾਤੀ ਵਿੱਚ ਗੋਲੀਆਂ ਮਾਰ ਦਿੱਤੀਆਂ। ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਦੌਰਾਨ ਉਸਦੇ ਤੀਜੇ ਪੁੱਤ ਨੇ ਆਪਣਾ ਬਚਾਓ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸਦੇ ਮੋਢੇ ਅਤੇ ਪੱਟ ਵਿੱਚ 3 ਦੇ ਕਰੀਬ ਗੋਲੀਆਂ ਲੱਗੀਆਂ, ਜੋ ਫਿਲਹਾਲ ਜ਼ੇਰੇ ਇਲਾਜ਼ ਹੈ।
ਵੱਡੀ ਖ਼ਬਰ ; 45 ਲੱਖ ਖ਼ਰਚ ਕੇ ਅਮਰੀਕਾ ਗਏ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
NEXT STORY