ਯੇਰੂਸ਼ਲਮ (ਭਾਸ਼ਾ) : ਇਜ਼ਰਾਇਲ ਦੇ ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਮਲਾਵੀ ਤੋਂ ਪਰਤੇ ਇਕ ਯਾਤਰੀ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨਾਲ ਸੰਕਰਮਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਨਵੇਂ ਵੇਰੀਐਂਟ (ਕੋਰੋਨਾ ਵਾਇਰਸ ਵਿਚ ਬਦਲਾਅ ਦੇ ਬਾਅਦ ਉਸ ਦਾ ਨਵਾਂ ਵੇਰੀਐਂਟ) ਨਾਲ ਸੰਕਰਮਣ ਦਾ ਦੇਸ਼ ਵਿਚ ਪਹਿਲਾ ਮਾਮਲਾ ਹੈ।
ਇਹ ਵੀ ਪੜ੍ਹੋ : ਲੰਡਨ ਤੋਂ ਆਈ ਦੁਖਦਾਇਕ ਖ਼ਬਰ, 16 ਸਾਲਾ ਬ੍ਰਿਟਿਸ਼ ਸਿੱਖ ਮੁੰਡੇ ਦਾ ਕਤਲ
ਸਿਹਤ ਮੰਤਰਾਲਾ ਨੇ ਇਕ ਬਿਆਨ ਵਿਚ ਸ਼ੁੱਕਰਵਾਰ ਨੂੰ ਦੱਸਿਆ ਕਿ ਯਾਤਰੀ ਅਤੇ ਦੋ ਹੋਰ ਸ਼ੱਕੀ ਪੀੜਤਾਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਦੱਖਣੀ ਅਫਰੀਕਾ ਵਿਚ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਸਾਹਮਣੇ ਆਇਆ ਹੈ, ਜਿਸ ਦੇ ਬਾਰੇ ਵਿਚ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਜ਼ਿਆਦਾ ਛੂਤਕਾਰੀ ਹੈ ਅਤੇ ਇਸੇ ਕਾਰਨ ਗਾਵਤੇਂਗ (ਦੇਸ਼ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸੂਬਾ) ਵਿਚ ਨੌਜਵਾਨਾਂ ਵਿਚਾਲੇ ਤੇਜ਼ੀ ਨਾਲ ਸੰਕਰਮਣ ਫੈਲਿਆ ਹੈ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: 1 ਦਸੰਬਰ ਤੋਂ ਸਾਊਦੀ ਅਰਬ ਦੀ ਯਾਤਰਾ ਕਰ ਸਕਣਗੇ ਭਾਰਤੀ, ਇਨ੍ਹਾਂ 6 ਦੇਸ਼ਾਂ ਤੋਂ ਹਟੇਗਾ ਬੈਨ
ਇਸ ਨਵੇਂ ਵੇਰੀਐਂਟ ਦੀ ਪਛਾਣ ਬੀ.1.1.529 ਦੇ ਤੌਰ ’ਤੇ ਹੋਈ ਹੈ, ਜੋ ਦੱਖਣੀ ਅਫਰੀਕਾ ਤੋਂ ਆਏ ਯਾਤਰੀਆਂ ਵਿਚ ਬੋਤਸਵਾਨਾ ਅਤੇ ਹਾਂਗਕਾਂਗ ਵਿਚ ਵੀ ਪਾਇਆ ਗਿਆ ਹੈ। ਵਿਗਿਆਨੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਨਵਾਂ ਵੇਰੀਐਂਟ ਜਨਤਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਾਂ ਨਹੀਂ। ਵਿਸ਼ਵ ਸਿਹਤ ਸੰਗਠਨ ਦਾ ਤਕਨੀਕੀ ਕਾਰਜ ਸਮੂਹ ਨਵੇਂ ਵੇਰੀਐਂਟ ਦਾ ਮੁਲਾਂਕਣ ਕਰਨ ਲਈ ਸ਼ੁੱਕਰਵਾਰ ਨੂੰ ਬੈਠਕ ਕਰੇਗਾ ਅਤੇ ਉਹ ਇਹ ਤੈਅ ਕਰੇਗਾ ਕਿ ਇਸ ਨੂੰ ਚਿੰਤਾਜਨਕ ਵੇਰੀਐਂਟ ਦੀ ਸੂਚੀ ਵਿਚ ਰੱਖਿਆ ਜਾਵੇ ਜਾਂ ਨਹੀਂ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੋਵਿਡ ਬੂਸਟਰ ਲਗਵਾਉਣ ਨੂੰ ਲੈ ਕੇ PM ਮੌਰੀਸਨ ਨੇ ਲੋਕਾਂ ਨੂੰ ਕੀਤੀ ਇਹ ਅਪੀਲ
NEXT STORY