ਕਤਰ, (ਏਜੰਸੀ)- ਕਤਰ ਅਤੇ ਖਾੜ੍ਹੀ ਦੇਸ਼ਾਂ ਵਿਚਕਾਰ ਸਮਝੌਤਾ ਹੋਣ ਦੇ ਬਾਅਦ ਕਤਰ ਏਅਰਵੇਜ਼ ਨੇ ਕਿਹਾ ਕਿ ਉਸ ਨੇ ਸਾਊਦੀ ਹਵਾਈ ਮਾਰਗ ਤੋਂ ਹਵਾਈ ਉਡਾਣਾਂ ਦਾ ਰੂਟ ਦੁਬਾਰਾ ਸ਼ੁਰੂ ਕਰ ਦਿੱਤਾ ਹੈ। ਏਅਰਵੇਜ਼ ਨੇ ਦੱਸਿਆ ਕਿ ਇਸ ਰਾਹ ਤੋਂ ਪਹਿਲੀ ਉਡਾਣ ਵੀਰਵਾਰ ਸ਼ਾਮ ਨੂੰ ਦੋਹਾ ਤੋਂ ਜੋਹਾਨਸਬਰਗ ਗਈ।
ਅਲ-ਅਰਬੀਆ ਸਮਾਚਾਰ ਵੈੱਬਸਾਈਟ ਦੇ ਸੂਤਰਾਂ ਨੇ ਮੰਗਲਵਾਰ ਨੂੰ ਕਿਹਾ ਕਿ ਮਿਸਰ ਵੀ ਜਲਦੀ ਹੀ ਕਤਰ ਲਈ ਆਪਣਾ ਹਵਾਈ ਮਾਰਗ ਖੋਲ੍ਹਣ ਜਾ ਰਿਹਾ ਹੈ ਪਰ ਇਹ ਮਿਸਰ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦੇ ਬਾਅਦ ਹੀ ਹੋਵੇਗਾ।
ਅਲ-ਅਰਬੀਆ ਦੇ ਸੂਤਰਾਂ ਮੁਤਾਬਕ, ਮਿਸਰ ਦੀ ਅਜੇ ਵੀ ਕਤਰ ਦੇ ਮੁਸਲਿਮ ਬ੍ਰਦਰਹੁਡ ਨਾਲ ਸਬੰਧਾਂ ਅਤੇ ਕਤਰੀ ਮੀਡੀਆ ਦੀ ਮਿਸਰ ਨੂੰ ਲੈ ਕੇ ਕਵਰੇਜ ਸਬੰਧੀ ਚਿੰਤਾਵਾਂ ਹਨ।
ਜੀ. ਸੀ. ਸੀ. ਦੇ 6 ਮੈਂਬਰ ਦੇਸ਼ਾਂ ਨੇ ਗਲਫ ਸੰਮੇਲਨ ਦੌਰਾਨ ਕਤਰ ਨਾਲ ਸਾਰੇ ਵਿਵਾਦਾਂ ਨੂੰ ਖ਼ਤਮ ਕਰਦੇ ਹੋਏ ਆਪਸੀ ਸਬੰਧ ਦੁਬਾਰਾ ਬਹਾਲ ਕੀਤੇ ਹਨ।
ਉੱਥੇ ਹੀ, ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ ਕਤਰ ਹੋਰ ਬਾਈਕਾਟ ਕਰ ਰਹੇ ਦੇਸ਼ਾਂ ਵਿਚਕਾਰ ਜਲਦ ਹੀ ਵਪਾਰ ਤੇ ਆਵਾਜਾਈ ਸ਼ੁਰੂ ਕਰੇਗਾ। ਸਾਊਦੀ ਅਰਬ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ 2017 ਵਿਚ ਕਤਰ ਦਾ ਬਾਈਕਾਟ ਕਰ ਦਿੱਤਾ ਸੀ। ਇਨ੍ਹਾਂ ਦੇਸ਼ਾਂ ਦਾ ਦੋਸ਼ ਸੀ ਕਿ ਕਤਰ ਕੱਟੜਪੰਥ ਨੂੰ ਸਮਰਥਨ ਦੇ ਰਿਹਾ ਹੈ ਤੇ ਈਰਾਨ ਨਾਲ ਹੱਥ ਮਿਲਾ ਰਿਹਾ ਹੈ। ਹਾਲਾਂਕਿ ਕਤਰ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਾ ਆਇਆ ਹੈ, ਇਸ ਸਮਝੌਤੇ ਵਿਚ ਅਮਰੀਕਾ ਨੇ ਅਹਿਮ ਭੂਮਿਕਾ ਨਿਭਾਈ ਹੈ।
ਅਮਰੀਕਾ 'ਚ ਕੋਰੋਨਾ ਦੀ ਭਿਆਨਕ ਤਸਵੀਰ, ਇਕ ਦਿਨ 'ਚ 4,000 ਮੌਤਾਂ
NEXT STORY