ਵੈਨਕੁਵਰ- ਭਾਰਤ ਨੇ ਬੀਤੇ ਦਿਨ ਆਪਣਾ 74ਵਾਂ ਆਜ਼ਾਦੀ ਦਿਹਾੜਾ ਮਨਾਇਆ ਤੇ ਲੋਕਾਂ ਦੀ ਖੁਸ਼ੀ ਤੇ ਚਾਅ ਦੇਖਦਿਆਂ ਹੀ ਬਣਦੇ ਸਨ। ਵਿਦੇਸ਼ਾਂ ਵਿਚ ਬੈਠੇ ਭਾਰਤੀਆਂ ਨੇ ਵੀ ਆਜ਼ਾਦੀ ਦਿਹਾੜਾ ਮਨਾਇਆ ਤੇ ਸਭ ਨੂੰ ਵਧਾਈਆਂ ਦਿੱਤੀਆਂ। ਕੈਨੇਡਾ ਵਿਚ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਦੀ ਪਾਲਣਾ ਕਰਦੇ ਹੋਏ ਲੋਕਾਂ ਨੇ ਆਜ਼ਾਦੀ ਦਿਹਾੜਾ ਮਨਾਇਆ ਤੇ ਕਾਰ ਰੈਲੀ ਕੱਢੀ।

ਵੈਨਕੁਵਰ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਕਾਰ ਰੈਲੀ ਵਿਚ ਹਿੱਸਾ ਲਿਆ। ਲਗਭਗ 200 ਕਾਰਾਂ ਨੂੰ ਭਾਰਤੀ ਤੇ ਕੈਨੇਡੀਅਨ ਝੰਡਿਆਂ ਨਾਲ ਸਜਾਇਆ ਗਿਆ ਸੀ। ਇਹ ਰੈਲੀ ਰੇਡੀਓ ਇੰਡੀਆ(ਯਾਰਕ ਬਿਜ਼ਨੈਸ ਸੈਟਰ) ਤੋਂ ਸ਼ੁਰੂ ਹੋ ਕੇ ਸਰੀ ਤੋਂ ਵੈਨਕੁਵਰ ਤਕ ਕੱਢੀ ਗਈ। ਇਸ ਨੂੰ ਪਹਿਲੀ ਤਿਰੰਗਾ ਯਾਤਰਾ (ਫਸਟ ਟ੍ਰਾਈ-ਕਲਰ ਕਾਰ ਰੈਲੀ) ਦਾ ਨਾਂ ਦਿੱਤਾ ਗਿਆ। ਇਸ ਦੇ ਪ੍ਰਬੰਧਕ ਮਨਿੰਦਰ ਗਿੱਲ ਨੇ ਸਭ ਦੇ ਯੋਗਦਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਉਨ੍ਹਾਂ ਨੇ ਭਾਰਤੀ ਭਾਈਚਾਰੇ ਅਤੇ ਮੀਡੀਆ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਰੈਲੀ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਦੇ ਇਲਾਵਾ ਕੌਂਸਲੇਟ ਜਨਰਲ ਆਫ ਵੈਨਕੂਵਰ ਵਿਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਪ੍ਰੀਮੀਅਰ ਜੈਸੋਨ ਕੈਨੀ ਨੇ ਵੀ ਇਸ ਪ੍ਰੋਗਰਾਮ ਵਿਚ ਸ਼ਿਰਕਿਤ ਕੀਤੀ ਤੇ ਭਾਈਚਾਰੇ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।
ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਵੱਲੋਂ ‘ਸਿੱਖਸ ਫਾਰ ਟਰੰਪ’ ਦੀ ਮੁਹਿੰਮ ਦੀ ਸ਼ੁਰੂਆਤ ਦਾ ਐਲਾਨ
NEXT STORY