ਮਨੀਲਾ— ਫਿਲੀਪੀਨਜ਼ 'ਚ ਬੀਤੇ ਦਿਨੀਂ ਇਕ ਮਛੇਰੇ ਨੂੰ ਟੈਟੂ ਵਾਲੀ ਲੰਬੀ ਮੱਛੀ ਮਿਲੀ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨੀ ਜ਼ਾਹਰ ਕਰ ਰਿਹਾ ਹੈ। ਇਸ ਮੰਛੀ ਦੇ ਸਰੀਰ 'ਤੇ ਬਹੁਤ ਸਾਰੇ ਟੈਟੂ ਬਣੇ ਹੋਏ ਹਨ। ਮੱਛੀ ਨੂੰ ਦੇਖ ਵਾਲੇ ਇਹ ਯਕੀਨੀ ਨਹੀਂ ਕਰ ਰਹੇ ਹਨ ਕਿ ਮੱਛੀ 'ਤੇ ਸਰੀਰ 'ਤੇ ਟੈਟੂ ਬਣੇ ਹੋਏ ਹਨ। ਇਸ ਮੱਛੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਬਹੁਤ ਸਾਰੇ ਲੋਕ ਇਸ ਮੱਛੀ ਨੂੰ ਦੇਖਣ ਆ ਰਹੇ ਹਨ ਅਤੇ ਉਸ ਦੀਆਂ ਤਸਵੀਰਾਂ ਖਿੱਚ ਰਹੇ ਹਨ।
41 ਸਾਲਾ ਮਛੇਰੇ ਨੇ ਦੱਸਿਆ ਕਿ ਇਹ ਮੱਛੀ ਤਕਰੀਬਨ 2 ਮੀਟਰ ਲੰਬੀ ਹੈ ਅਤੇ ਇਸ ਦੇ ਸਰੀਰ ਦੇ ਇਕ ਪਾਸੇ ਗੁੰਝਲਦਾਰ ਡਿਜ਼ਾਈਨ ਬਣੇ ਹੋਏ ਹਨ। ਇੰਟਰਨੈੱਟ ਯੂਜ਼ਰਸ ਇਸ ਮੱਛੀ ਨੂੰ ਦੇਖ ਕੇ ਹੈਰਾਨੀ ਜ਼ਾਹਰ ਕਰ ਰਹੇ ਹਨ। ਇਸ ਦੇ ਸਰੀਰ 'ਤੇ ਭਰਪੂਰ ਡਿਜ਼ਾਈਨ ਦੇਖ ਕੇ ਅਜੀਬੋ-ਗਰੀਬ ਵਿਆਖਿਆ ਕੀਤੀ ਜਾ ਰਹੀ ਹੈ। ਇਸ ਗੱਲ ਤੋਂ ਮਛੇਰਾ ਵੀ ਹੈਰਾਨ ਸੀ ਕਿ ਟੈਟੂ ਵਾਲੀ ਮੱਛੀ ਕਿਵੇਂ ਹੋ ਸਕਦੀ ਹੈ। ਬਾਅਦ 'ਚ ਇਹ ਗੱਲ ਸਾਫ ਹੋਈ। ਅਸਲ 'ਚ ਜਦੋਂ ਮਛੇਰਾ ਮੱਛੀ ਨੂੰ ਫੜਿਆ ਗਿਆ ਸੀ ਤਾਂ ਉਸ ਦੇ ਸਰੀਰ 'ਤੇ ਟੈਟੂ ਨਹੀਂ ਸਨ। ਮਛੇਰੇ ਨੇ ਆਪਣੀ ਟੀ-ਸ਼ਰਟ ਵਿਚ ਉਸ ਨੂੰ ਬੰਨ੍ਹ ਦਿੱਤਾ ਸੀ ਅਤੇ ਟੀ-ਸ਼ਰਟ ਦਾ ਪ੍ਰਿੰਟ ਮੱਛੀ ਦੇ ਸਰੀਰ 'ਤੇ ਛਪ ਗਿਆ।
ਯੂ.ਐੱਨ. ਦੀ ਰਿਪੋਰਟ 'ਚ ਪਾਕਿ ਨੂੰ ਲੈ ਕੇ ਵੱਡਾ ਖੁਲਾਸਾ
NEXT STORY