ਭੋਪਾਲ - ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਇਕ ਭਾਜਪਾ ਨੇਤਾ ’ਤੇ ਕਥਿਤ ਤੌਰ ’ਤੇ ਆਪਣੇ ਨਾਬਾਲਗ ਬੇਟੇ ਨੂੰ 7 ਮਈ ਨੂੰ ਬੈਰਸੀਆ ਵਿਚ ਇਕ ਪੋਲਿੰਗ ਬੂਥ ਉੱਤੇ ਲੈ ਕੇ ਜਾਣ ਅਤੇ ਉਸ ਕੋਲੋਂ ਈ. ਵੀ. ਐੱਮ. ਦਾ ਬਟਨ ਦਬਵਾਉਣ ਅਤੇ ਇਕ ਪ੍ਰਕਿਰਿਆ ਦਾ ਵੀਡੀਓ ਬਣਾਉਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਹੁਣ Lay's 'ਚ ਪਾਮ ਤੇਲ ਦੀ ਥਾਂ ਵਰਤਿਆ ਜਾਵੇਗਾ ਸੂਰਜਮੁਖੀ ਦਾ ਤੇਲ, ਟ੍ਰਾਇਲ ਸ਼ੁਰੂ
ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ ਨੋਟਿਸ ਲੈਂਦਿਆਂ ਭੋਪਾਲ ਦੇ ਜ਼ਿਲਾ ਮੈਜਿਸਟਰੇਟ ਕੌਸ਼ਲੇਂਦਰ ਵਿਕਰਮ ਸਿੰਘ ਨੇ ਪੋਲਿੰਗ ਸਟੇਸ਼ਨ (ਨੰਬਰ 71-ਖਿਤਵਾਸ) ਦੇ ਪੋਲਿੰਗ ਅਫ਼ਸਰ ਸੰਦੀਪ ਸੈਣੀ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਭਾਜਪਾ ਜ਼ਿਲਾ ਪੰਚਾਇਤ ਮੈਂਬਰ ਵਿਜੇ ਮੇਹਰ ਖ਼ਿਲਾਫ ਐੱਫ. ਆਈ. ਆਰ. ਦਰਜ ਕਰਵਾਈ ਹੈ। ਸਿੰਘ ਨੇ ‘ਐਕਸ’ ’ਤੇ ਇਕ ਸੰਦੇਸ਼ ’ਚ ਕਿਹਾ ਕਿ ਮੇਹਰ ਦੀ ਵੀਡੀਓ ਦਾ ਨੋਟਿਸ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਾ ਦਿਓ ਜ਼ੁਕਾਮ ਤੇ ਫਲੂ ਹੋਣ 'ਤੇ ਸੀਰਪ, ਸਰਕਾਰ ਨੇ ਲਗਾਈ ਪਾਬੰਦੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਾ ਦਿਓ ਜ਼ੁਕਾਮ ਤੇ ਫਲੂ ਹੋਣ 'ਤੇ ਸੀਰਪ, ਸਰਕਾਰ ਨੇ ਲਗਾਈ ਪਾਬੰਦੀ
NEXT STORY