ਬੈਂਕਾਕ - ਥਾਈਲੈਂਡ ਦੇ ਕ੍ਰਾਸਫ਼ਿਟ ਅਤੇ ਕੰਬੈਟ-ਸਪੋਰਟਸ ਜਗਤ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੱਖਣੀ ਅਫ਼ਰੀਕਾ ਵਿੱਚ ਜਨਮੇ ਬੈਂਕਾਕ ਦੇ ਪ੍ਰਸਿੱਧ ਫਿਟਨੈੱਸ ਕੋਚ ਲੇਰੋਏ ਸੌਂਡਰਸ (Leroy Saunders) ਦਾ ਹਾਈਰੌਕਸ ਬੈਂਕਾਕ 2026 (Hyrox Bangkok 2026) ਮੁਕਾਬਲੇ ਦੌਰਾਨ ਅਚਾਨਕ ਡਿੱਗਣ ਅਤੇ ਬੇਹੋਸ਼ ਹੋਣ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਇਸ ਅਣਕਿਆਸੀ ਮੌਤ ਨਾਲ ਪੂਰੇ ਖੇਡ ਅਤੇ ਫਿਟਨੈੱਸ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਦਰਦਨਾਕ ਹਾਦਸਾ ਕੁਈਨ ਸਿਰੀਕਿਟ ਨੈਸ਼ਨਲ ਕਨਵੈਨਸ਼ਨ ਸੈਂਟਰ ਵਿੱਚ ਚੱਲ ਰਹੇ ਹਾਈਰੌਕਸ ਬੈਂਕਾਕ ਈਵੈਂਟ ਦੌਰਾਨ ਵਾਪਰਿਆ, ਜੋ ਕਿ 13 ਤੋਂ 16 ਅਗਸਤ ਤੱਕ ਆਯੋਜਿਤ ਕੀਤਾ ਗਿਆ ਸੀ। ਸੌਂਡਰਸ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਜਾਰੀ ਇੱਕ ਬਿਆਨ ਅਨੁਸਾਰ, ਪਿਛਲੇ ਵੀਰਵਾਰ ਨੂੰ ਮੁਕਾਬਲੇ ਦੌਰਾਨ ਅਚਾਨਕ ਡਿੱਗਣ ਤੋਂ ਬਾਅਦ 41 ਸਾਲਾ ਸੌਂਡਰਸ ਨੂੰ ਹੋਸ਼ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਫਿਲਹਾਲ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਜਦੋਂ ਤੱਕ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੁੰਦੀ, ਉਦੋਂ ਤੱਕ ਇਸ ਮਾਮਲੇ 'ਤੇ ਕੋਈ ਬਿਆਨਬਾਜ਼ੀ ਨਾ ਕੀਤੀ ਜਾਵੇ।
ਲੇਰੋਏ ਸੌਂਡਰਸ ਬੈਂਕਾਕ ਵਿੱਚ ਬਹੁਤ ਪ੍ਰਸਿੱਧ ਸਨ ਅਤੇ ਉੱਥੇ 'IAOT ਕ੍ਰਾਸਫ਼ਿਟ' ਦੇ ਮਾਲਕ ਸਨ। ਉਹ ਲੜਾਕੂ ਖਿਡਾਰੀਆਂ ਲਈ ਸਟ੍ਰੈਂਥ ਅਤੇ ਕੰਡੀਸ਼ਨਿੰਗ ਟ੍ਰੇਨਿੰਗ ਦੇ ਮਾਹਿਰ ਮੰਨੇ ਜਾਂਦੇ ਸਨ। ਉਨ੍ਹਾਂ ਨੇ 'ਫਾਈਟ ਬਾਏ ਡਿਜ਼ਾਈਨ'ਪ੍ਰੋਗਰਾਮ ਦੀ ਸਥਾਪਨਾ ਕੀਤੀ ਸੀ, ਜੋ ਮੁੱਖ ਤੌਰ 'ਤੇ ਮੁਏ ਥਾਈ ਫਾਈਟਰਾਂ, ਐਮਐਮਏ (MMA) ਐਥਲੀਟਾਂ ਅਤੇ ਮੁੱਕੇਬਾਜ਼ਾਂ ਦੇ ਸਰੀਰਕ ਸਿਖਲਾਈ 'ਤੇ ਕੇਂਦਰਿਤ ਸੀ। ਉਹ ਖ਼ੁਦ ਵੀ ਇੱਕ ਤਜਰਬੇਕਾਰ ਐਥਲੀਟ ਸਨ ਅਤੇ ਉਨ੍ਹਾਂ ਨੇ ਪਿਛਲੇ ਸਾਲ ਐਨਿਕਾ ਸੌਂਡਰਸ ਨਾਲ ਡਬਲਜ਼ ਸ਼੍ਰੇਣੀ ਵਿੱਚ ਹਾਈਰੌਕਸ ਮੁਕਾਬਲੇ ਨੂੰ 1 ਘੰਟੇ, 17 ਮਿੰਟ ਅਤੇ 51 ਸੈਕੰਡ ਵਿੱਚ ਪੂਰਾ ਕੀਤਾ ਸੀ।
ਇਸ ਦੁਖਦਾਈ ਘਟਨਾ ਤੋਂ ਬਾਅਦ ਇਸ ਸਾਲ ਦੇ ਹਾਈਰੌਕਸ ਬੈਂਕਾਕ ਈਵੈਂਟ ਦੇ ਪ੍ਰਬੰਧਨ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਹੋਣ ਲੱਗੇ ਹਨ। ਇਸ ਤੋਂ ਪਹਿਲਾਂ, ਇਸੇ ਸਾਲ ਮਾਰਚ ਮਹੀਨੇ ਦੇ ਐਡੀਸ਼ਨ ਦੌਰਾਨ ਇੱਕ ਥਾਈ ਐਥਲੀਟ ਲੂ ਲੱਗਣ ਦਾ ਸ਼ਿਕਾਰ ਹੋ ਗਿਆ ਸੀ। ਇਸ ਤੋਂ ਇਲਾਵਾ, ਅਗਸਤ ਦੇ ਇਸ ਈਵੈਂਟ ਵਿੱਚ ਵੀ ਖਿਡਾਰੀਆਂ ਵੱਲੋਂ ਗੰਦੇ ਅਤੇ ਅਣ-ਸਵੱਛ ਉਪਕਰਨਾਂ ਦੀ ਵਰਤੋਂ ਸਬੰਧੀ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ।
ਅਮਰੀਕਾ-ਈਰਾਨ ਤਣਾਅ ਦਰਮਿਆਨ UAE 'ਚ ਮਿਜ਼ਾਈਲ ਹਮਲੇ ਦਾ ਅਲਰਟ
NEXT STORY