ਮੈਕਸੀਕੋ: ਮੈਕਸੀਕੋ ਦੀ ਮਸ਼ਹੂਰ ਫਿਟਨੈੱਸ ਇੰਫਲੂਏਂਜਰ ਅਤੇ ਬਾਡੀ ਬਿਲਡਰ ਓਡਾਲਿਸ ਸੈਂਟੋਸ ਮੇਨਾ (ਉਮਰ 23 ਸਾਲ) ਨੂੰ ਸਰੀਰ ਵਿਚੋਂ ਨਿਕਲਣ ਵਾਲੇ ਪਸੀਨੇ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਕਰਾਇਆ ਆਪ੍ਰੇਸ਼ਨ ਇਸ ਕਦਰ ਭਾਈ ਪਿਆ ਕਿ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ। ਮੇਨਾ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਕਾਫ਼ੀ ਪ੍ਰਸਿੱਧ ਸੀ। ਮੇਨਾ ਅਕਸਰ ਆਪਣੀ ਫਿਟਨੈੱਸ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਸੀ ਪਰ ਉਨ੍ਹਾਂ ਦੀ ਅਚਾਨਕ ਹੋਈ ਮੌਤ ਦੀ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਹੈ।
ਇਹ ਵੀ ਪੜ੍ਹੋ: ਭਾਰਤ-ਪਾਕਿ ਦੀ ਦੋਸਤੀ ’ਚ RSS ਨੂੰ ਦੀਵਾਰ ਦੱਸਣ ਵਾਲੇ ਇਮਰਾਨ ਖ਼ਾਨ ਨੇ ਤਾਲਿਬਾਨ ਦੇ ਸਵਾਲ 'ਤੇ ਖਾਮੋਸ਼
ਦਿ ਸਨ ਦੀ ਰਿਪੋਰਟ ਮੁਤਾਬਕ ਮੇਨਾ ਨੇ ਮੈਕਸੀਕੋ ਦੇ ਗੁਆਡਲਜਾਰਾ ਵਿਚ ਸਕਿਨਪੀਲ ਕਲੀਨਿਕ ਵਿਚ ਇਲਾਜ਼ ਸ਼ੁਰੂ ਕਰਾਇਆ ਸੀ, ਜਿੱਥੇ ਉਨ੍ਹਾਂ ਦਾ ਆਪ੍ਰੇਸ਼ਨ ਕੀਤਾ ਗਿਆ, ਜੋ ਬਾਅਦ ਵਿਚ ਅਸਫ਼ਲ ਰਿਹਾ। ਇਸ ਪ੍ਰਕਿਰਿਆ ਵਿਚ ਪਸੀਨੇ ਦੀਆਂ ਗਰੰਥੀਆਂ ਨੂੰ ਹਿੱਟ ਐਨਰਜੀ ਤਕਨੀਕ ਜ਼ਰੀਏ ਹਟਾਉਣ ਲਈ ਆਪਰੇਸ਼ਨ ਕੀਤਾ ਜਾਂਦਾ ਹੈ। ਇਸ ਦੇ ਬਾਅਦ ਅੰਡਰਆਰਜ਼ ਵਿਚੋਂ ਪਸੀਨਾ ਆਉਣਾ ਬੰਦਾ ਹੋ ਜਾਂਦਾ ਹੈ। ਠੀਕ ਅਜਿਹਾ ਹੀ ਮੇਨਾ ਨਾਲ ਵੀ ਹੋਇਆ ਅਤੇ ਉਸ ਦੇ ਸਰੀਰ ਵਿਚੋਂ ਪਸੀਨੇ ਦੀ ਬਦਬੂ ਆਉਣੀ ਬੰਦ ਹੋ ਗਈ।
ਇਹ ਵੀ ਪੜ੍ਹੋ: ਅਮਰੀਕਾ ਨੇ ਭਾਰਤ ਨੂੰ ਸੌਂਪੇ ‘ਮਲਟੀ ਰੋਲ’ ਹੈਲੀਕਾਪਟਰ, ਜਾਣੋ ਕੀਮਤ ਅਤੇ ਖ਼ਾਸੀਅਤਾਂ
ਹਾਲਾਂਕਿ ਐਂਡੋਰਸਮੈਂਟ ਸਟੰਟ ਵਿਚ ਗਰਬੜੀ ਪੈਦਾ ਹੋ ਗਈ ਅਤੇ ਅਨੱਸਥੀਸੀਆ (anaesthesia) ਕਰਨ ਦੇ ਬਾਅਦ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਹਾਲਾਂਕਿ ਇਸ ਦੌਰਾਨ ਕਲੀਨਿਕ ਦੇ ਕਰਮਚਾਰੀਆਂ ਨੇ ਸੀ.ਪੀ.ਆਰ. ਜ਼ਰੀਏ ਉਸ ਨੂੰ ਸਾਹ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਨਹੀਂ ਬਚਾਅ ਸਕੇ।
ਇਹ ਵੀ ਪੜ੍ਹੋ: ਬ੍ਰਾਜ਼ੀਲ ’ਚ ਬਿਜਲੀ ਦਾ ਖੰਭਾ ਡਿੱਗਾ, 7 ਲੋਕਾਂ ਦੀ ਮੌਤ
ਤਾਲਿਬਾਨ ਦੇ ਸਮਰਥਨ ਨੂੰ ਲੈ ਕੇ ਅਫਗਾਨੀ ਰਾਸ਼ਟਰਪਤੀ ਨੇ ਪਾਕਿਸਤਾਨ ’ਤੇ ਵਿੰਨ੍ਹਿਆ ਨਿਸ਼ਾਨਾ
NEXT STORY