ਇੰਟਰਨੈਸ਼ਨਲ ਡੈਸਕ : ਬ੍ਰਾਜ਼ੀਲ ਦੀ Fitness Influencer ਜੈਸਿਕਾ ਫ੍ਰੀਟਾਸ ਹਾਲ ਹੀ 'ਚ ਇੱਕ ਅਜਿਹੀ ਘਟਨਾ ਦਾ ਸ਼ਿਕਾਰ ਹੋਈ ਜਿਸ ਨੇ ਉਸਨੂੰ ਹਿਲਾ ਕੇ ਰੱਖ ਦਿੱਤਾ। ਡੇਲੀ ਸਟਾਰ ਨਾਲ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਜੈਸਿਕਾ ਨੇ ਕਿਹਾ ਕਿ ਉਸ ਨੂੰ ਸਿਰਫ ਇਸ ਲਈ ਜਿਮ ਤੋਂ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉਸ ਦੇ ਪਹਿਰਾਵੇ ਨੇ ਦੂਜਿਆਂ ਦਾ ਧਿਆਨ ਭਟਕਾਇਆ ਸੀ।
ਉਸ ਦਾ ਕਹਿਣਾ ਹੈ ਕਿ ਜਿੰਮ ਮੈਨੇਜਮੈਂਟ ਮੁਤਾਬਕ ਜਦੋਂ ਉਸ ਦੇ ਵਰਕਆਊਟ ਦੌਰਾਨ ਉਨ੍ਹਾਂ ਦੇ ਸਰੀਰ 'ਚੋਂ ਪਸੀਨਾ ਆਉਣ ਲੱਗਦਾ ਹੈ ਤਾਂ ਲੋਕ ਵਰਕਆਊਟ ਵੱਲ ਧਿਆਨ ਦੇਣ ਦੀ ਬਜਾਏ ਉਸ ਦੇ ਆਲੇ-ਦੁਆਲੇ ਘੁੰਮਣਾ ਸ਼ੁਰੂ ਕਰ ਦਿੰਦੇ ਹਨ।

ਜੈਸਿਕਾ ਨੇ ਦੱਸਿਆ ਕਿ ਉਸ ਨੂੰ ਉਸ ਦੇ ਪਹਿਰਾਵੇ ਕਾਰਨ ਜਿਮ ਤੋਂ ਬਾਹਰ ਕੱਢ ਦਿੱਤਾ ਗਿਆ ਸੀ, ਇਸ ਨੂੰ 'ਜ਼ਰੂਰਤ ਤੋਂ ਜ਼ਿਆਕਾ ਖੁੱਲ੍ਹਾ' ਕਹਿੰਦੇ ਹਨ। 33 ਸਾਲਾ ਜੈਸਿਕਾ ਮੁਤਾਬਕ ਵਰਕਆਊਟ ਸ਼ੁਰੂ ਕਰਨ ਤੋਂ ਕੁਝ ਹੀ ਮਿੰਟਾਂ ਬਾਅਦ ਇਕ ਕਰਮਚਾਰੀ ਨੇ ਉਸ ਨੂੰ ਰੋਕ ਲਿਆ ਅਤੇ ਉਸ ਦੇ ਮਨਪਸੰਦ ਸਪੋਰਟਸਵੇਅਰ 'ਤੇ ਟਿੱਪਣੀ ਕੀਤੀ। ਉਸ ਨੂੰ ਇਹ ਵਿਵਹਾਰ ਅਜੀਬ ਲੱਗਿਆ ਕਿਉਂਕਿ ਹੋਰ ਔਰਤਾਂ ਵੀ ਇਸੇ ਤਰ੍ਹਾਂ ਦੇ ਕੱਪੜੇ ਪਾ ਕੇ ਵਰਕਆਊਟ ਕਰ ਰਹੀਆਂ ਸਨ, ਪਰ ਉਨ੍ਹਾਂ ਨੂੰ ਰੋਕਿਆ ਨਹੀਂ ਗਿਆ।
ਜੈਸਿਕਾ ਦਾ ਮੰਨਣਾ ਹੈ ਕਿ ਉਸ ਨਾਲ ਵਿਤਕਰਾ ਕੀਤਾ ਗਿਆ ਸੀ। ਉਸ ਨੇ ਮਹਿਸੂਸ ਕੀਤਾ ਕਿ ਜਿਮ ਸਟਾਫ ਉਸ ਦੀ ਹਰ ਹਰਕਤ 'ਤੇ ਨਜ਼ਰ ਰੱਖ ਰਿਹਾ ਸੀ। ਉਸ ਦਾ ਕਹਿਣਾ ਹੈ ਕਿ ਉਹ ਨਾ ਤਾਂ ਵੀਡੀਓ ਬਣਾ ਰਹੀ ਸੀ ਅਤੇ ਨਾ ਹੀ ਕਿਸੇ ਨੂੰ ਪਰੇਸ਼ਾਨ ਕਰ ਰਹੀ ਸੀ। ਜੈਸਿਕਾ ਮੁਤਾਬਕ ਉਸ ਦੇ ਕੱਪੜੇ ਪਿੰਕ ਸ਼ਾਰਟਸ ਅਤੇ ਬਲੈਕ ਸਪੋਰਟਸ ਟਾਪ ਸਨ, ਜੋ ਆਰਾਮਦਾਇਕ ਸਨ। ਮੈਂ ਵਰਕਆਊਟ ਦੌਰਾਨ ਛੋਟੇ ਕੱਪੜਿਆਂ 'ਚ ਆਰਾਮਦਾਇਕ ਮਹਿਸੂਸ ਕਰਦੀ ਹਾਂ ਤਾਂ ਕਿਉਂ ਨਾ ਉਨ੍ਹਾਂ ਨੂੰ ਜਿਮ 'ਚ ਪਹਿਨਿਆ ਜਾਵੇ।

ਬਾਅਦ 'ਚ ਜਿਮ ਪ੍ਰਬੰਧਕਾਂ ਨਾਲ ਗੱਲ ਕਰਨ ਤੋਂ ਬਾਅਦ, ਜੈਸਿਕਾ ਨਾਲ ਇਹ ਮਸਲਾ ਸੁਲਝ ਗਿਆ ਅਤੇ ਜੈਸਿਕਾ ਨੇ ਕਿਹਾ ਕਿ ਉਹ ਖੁਸ਼ੀ ਨਾਲ ਜਿਮ ਵਾਪਸ ਆਵੇਗੀ। ਹਾਲ ਹੀ 'ਚ ਉਸਨੇ ਆਪਣੇ 1.8 ਲੱਖ ਇੰਸਟਾਗ੍ਰਾਮ ਫਾਲੋਅਰਜ਼ ਨਾਲ ਇੱਕ ਬੋਲਡ ਪੋਸਟ ਸ਼ੇਅਰ ਕੀਤੀ, ਜਿਸ 'ਚ ਉਸਨੇ ਲਿਖਿਆ, 'ਸ਼ਿਕਾਇਤ ਕਰ ਸਕਦੇ ਹਨ, ਪਰ ਮੇਰੇ ਬਿੱਲਾਂ ਦਾ ਭੁਗਤਾਨ ਨਹੀਂ ਕਰ ਸਕਦੇ'।
ਇਸ ਪੋਸਟ ਤੋਂ ਬਾਅਦ ਫਾਲੋਅਰਸ ਵਿੱਚ ਖੂਬ ਬਹਿਸ ਛਿੜ ਗਈ। ਕਈ ਲੋਕਾਂ ਨੇ ਉਨ੍ਹਾਂ ਦੇ ਸਮਰਥਨ 'ਚ ਕਿਹਾ ਕਿ ਹਰ ਕਿਸੇ ਨੂੰ ਫਿਟਨੈਸ ਸਪੇਸ ਵਿੱਚ ਆਪਣੀ ਪਸੰਦ ਦੇ ਕੱਪੜੇ ਪਹਿਨਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ।
ਬਦਲ ਗਏ Canada 'ਚ ਨੌਕਰੀ ਦੇ ਨਿਯਮ, ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ
NEXT STORY