ਕਾਬੁਲ— ਅਫਗਾਨਿਸਤਾਨ ਦੇ ਉੱਤਰੀ ਸਰ-ਏ-ਪੁਲ ਸੂਬੇ 'ਚ ਤਾਲਿਬਾਨ ਨੇ ਸੰਯੁਕਤ ਫੌਜ ਤੇ ਪੁਲਸ ਬੇਸ 'ਤੇ ਹਮਲਾ ਕਰ ਦਿੱਤਾ, ਜਿਸ 'ਚ ਘੱਟ ਤੋਂ ਘੱਟ ਪੰਜ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ। ਸੂਬਾਈ ਗਵਰਨਰ ਜ਼ਬੀਹੁੱਲਾ ਅਮਾਨੀ ਨੇ ਸੋਮਵਾਰ ਨੂੰ ਦੱਸਿਆ ਕਿ ਸੋਮਵਾਰ ਰਾਤ ਸਾਂਗਚਾਰਕ ਜ਼ਿਲੇ 'ਚ ਹੋਏ ਹਮਲੇ 'ਚ ਸੱਤ ਸਿਪਾਹੀ ਜ਼ਖਮੀ ਹੋਏ ਹਨ।
ਤਾਲਿਬਾਨ ਨੇ ਹਮਲੇ ਨੂੰ ਲੈ ਕੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਉਥੇ ਅਮਾਨੀ ਨੇ ਕਿਹਾ ਕਿ ਜਵਾਬੀ ਕਾਰਵਾਈ 'ਚ ਚਾਰ ਬਾਗੀਆਂ ਨੂੰ ਵੀ ਢੇਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੋਮਵਾਰ ਦੁਪਹਿਰੇ ਅਫਗਾਨ ਫੌਜ ਦੇ ਇਕ ਅਧਿਕਾਰੀ ਨੇ ਆਪਣੇ ਦੋ ਸਾਥੀ ਫੌਜੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਤੇ ਭੱਜ ਕੇ ਤਾਲਿਬਾਨ 'ਚ ਸ਼ਾਮਲ ਹੋ ਗਿਆ ਸੀ। ਸੂਬਾਈ ਪੁਲਸ ਬੁਲਾਰੇ ਸੈਯਦ ਹਾਸ਼ੀਮ ਨੇ ਦੱਸਿਆ ਕਿ ਬੰਦੂਕਧਾਰੀ ਨੇ ਭੱਜਣ ਤੋਂ ਪਹਿਲਾਂ ਕੁਝ ਅਸਲੇ ਦੇ ਨਾਲ ਗੱਡੀ 'ਤੇ ਕਬਜ਼ਾ ਕਰ ਲਿਆ। ਤਾਲਿਬਾਨ ਨੇ ਸਿਪਾਹੀ ਦੇ ਕਾਰਨਾਮੇ ਦੀ ਸ਼ਲਾਘਾ ਕੀਤੀ ਹੈ ਤੇ ਪੁਸ਼ਟੀ ਕੀਤੀ ਹੈ ਕਿ ਉਹ ਉਸ ਦੇ ਨਾਲ ਮਿਲ ਗਿਆ ਹੈ।
'ਬ੍ਰਿਟੇਨ ਦੱਸੇ ਬ੍ਰੈਗਜ਼ਿਟ 'ਚ ਦੇਰੀ ਦਾ ਕਾਰਨ'
NEXT STORY