ਲਕਜ਼ਮਬਰਗ— ਯੂਰਪੀ ਯੂਨੀਅਨ ਦੇ ਮੰਤਰੀਆਂ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਬ੍ਰਿਟੇਨ ਨੂੰ ਬ੍ਰੈਗਜ਼ਿਟ ਟਾਲਣ ਨੂੰ ਸਹੀ ਠਹਿਰਾਉਣ ਲਈ ਇਕ ਭਰੋਸੇਮੰਦ ਯੋਜਨਾ ਦੇ ਨਾਲ ਇਸ ਹਫਤੇ ਦੇ ਐਮਰਜੰਸੀ ਸੰਮੇਲਨ 'ਚ ਪਹੁੰਚਣਾ ਚਾਹੀਦਾ ਹੈ। ਉਧਰ ਯੂਰਪੀ ਰਾਜਧਾਨੀਆਂ 'ਚ ਆਖਰੀ ਕੋਸ਼ਿਸ਼ ਦੇ ਤਹਿਤ ਗੱਲਬਾਤ ਚੱਲ ਰਹੀ ਹੈ।
ਬ੍ਰਸੇਲਸ 'ਚ ਯੂਰਪੀ ਸੰਘ ਦੀ ਬੁੱਧਵਾਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਮੰਗਲਵਾਰ ਨੂੰ ਬਰਲਿਨ 'ਚ ਆਪਣੀ ਜਰਮਨ ਹਮਰੁਤਬਾ ਐਂਜੇਲਾ ਮਾਰਕੇਲ ਤੇ ਪੈਰਿਸ 'ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮਿਲਣ ਵਾਲੀ ਹੈ। ਥੇਰੇਸਾ ਮੇਅ ਯੂਰਪੀ ਯੂਨੀਅਨ ਤੋਂ ਬ੍ਰਿਟੇਨ ਦੀ ਵਿਦਾਈ ਨੂੰ ਸ਼ੁੱਕਰਵਾਰ ਰਾਤ ਦੇ ਬਾਅਦ ਲਈ ਟਾਲਣ ਦੀ ਅਪੀਲ ਕਰੇਗੀ ਤਾਂਕਿ ਅਰਾਜਕ ਸਥਿਤੀ ਤੇ ਅਵਿਵਸਥਾ ਪੈਦਾ ਨਾ ਹੋਵੇ। ਉਮੀਦ ਹੈ ਕਿ ਯੂਰਪੀ ਯੂਨੀਅਨ ਦੇ ਦੇਸ਼ ਕੁਝ ਸ਼ਰਤਾਂ ਨਾਲ ਰਾਜ਼ੀ ਹੋ ਜਾਣਗੇ।
ਯੂਰਪੀ ਮਾਮਲਿਆਂ ਨਾਲ ਜੁੜੇ ਜਰਮਨੀ ਦੇ ਮੰਤਰੀ ਮਾਈਕਲ ਰੋਥ ਨੇ ਕਿਹਾ ਕਿ ਅਸੀਂ ਇਥੇ ਬਹੁਤ ਹੀ ਨਿਰਾਸ਼ਾਜਨਕ ਸਥਿਤੀ 'ਚ ਹਾਂ। ਰੋਥ ਤੇ ਯੂਰਪੀ ਯੂਨੀਅਨ ਦੇ ਹੋਰ ਅਧਿਕਾਰੀ ਸੰਮੇਲਨ ਤੋਂ ਪਹਿਲੀ ਸ਼ਾਮ ਲਕਜ਼ਮਬਰਗ ਗੱਲਬਾਤ ਲਈ ਪਹੁੰਚ ਗਏ ਹਨ। ਰੋਥ ਦੀ ਫ੍ਰਾਂਸੀਸੀ ਹਮਰੁਤਬਾ ਅਮੇਲੀ ਡਿ ਮੋਂਟਾਚਾਲਿਨ ਨੇ ਕਿਹਾ ਕਿ ਯੂਰਪੀ ਰਾਜਧਾਨੀਆਂ 'ਚ ਸੋਮਵਾਰ ਨੂੰ ਲੰਡਨ ਤੋਂ ਖਬਰ ਆਉਣ ਲੱਗੀ ਕਿ ਸੰਸਦ ਨੇ ਇਕ ਕਾਨੂੰਨ ਪਾਸ ਕਰ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਕੀ ਲੋੜ ਹੈ, ਥੇਰੇਸਾ ਮੇਅ ਨੂੰ ਕਿਹੜੀਆਂ ਸਿਆਸੀ ਪਰਿਸਥਿਤੀਆਂ ਦੇ ਕਾਰਨ ਅਜਿਹਾ ਕਰਨਾ ਪੈ ਰਿਹਾ ਹੈ।
ਸ਼ਾਹਬਾਜ਼ ਸ਼ਰੀਫ ਤੇ ਉਨ੍ਹਾਂ ਦੇ ਬੇਟੇ 'ਤੇ ਭ੍ਰਿਸ਼ਟਾਚਾਰ ਮਾਮਲੇ 'ਚ ਦੋਸ਼ ਤੈਅ
NEXT STORY