ਵੈੱਬ ਡੈਸਕ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ 'ਤੇ ਗੱਲ ਕੀਤੀ। ਇਸ ਗੱਲਬਾਤ 'ਚ ਪੁਤਿਨ ਨੇ ਨਰਿੰਦਰ ਮੋਦੀ ਨੂੰ ਸ਼ੁੱਕਰਵਾਰ ਨੂੰ ਅਲਾਸਕਾ 'ਚ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਹੋਈ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ। ਪੁਤਿਨ ਦਾ ਇਹ ਫ਼ੋਨ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਅੱਜ ਰਾਤ ਯੂਰਪੀਅਨ ਆਗੂ ਜ਼ੇਲੇਂਸਕੀ ਦੇ ਨਾਲ ਵਾਸ਼ਿੰਗਟਨ ਵਿੱਚ ਟਰੰਪ ਨੂੰ ਮਿਲਣ ਜਾ ਰਹੇ ਹਨ।
ਆਪਣੇ ਐਕਸ ਅਕਾਊਂਟ ਉੱਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਮੇਰੇ ਦੋਸਤ, ਰਾਸ਼ਟਰਪਤੀ ਪੁਤਿਨ ਦਾ ਉਨ੍ਹਾਂ ਦੀ ਫ਼ੋਨ ਕਾਲ ਅਤੇ ਅਲਾਸਕਾ ਵਿੱਚ ਰਾਸ਼ਟਰਪਤੀ ਟਰੰਪ ਨਾਲ ਆਪਣੀ ਹਾਲੀਆ ਮੁਲਾਕਾਤ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ। ਭਾਰਤ ਨੇ ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਲਗਾਤਾਰ ਕਿਹਾ ਹੈ ਅਤੇ ਇਸ ਸਬੰਧ 'ਚ ਸਾਰੇ ਯਤਨਾਂ ਦਾ ਸਮਰਥਨ ਕਰਦਾ ਹੈ। ਮੈਂ ਆਉਣ ਵਾਲੇ ਦਿਨਾਂ 'ਚ ਸਾਡੇ ਨਿਰੰਤਰ ਆਦਾਨ-ਪ੍ਰਦਾਨ ਦੀ ਉਮੀਦ ਕਰਦਾ ਹਾਂ।
ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਭਾਰਤ ਦਾ ਰੁਖ਼
ਪ੍ਰਧਾਨ ਮੰਤਰੀ ਨੇ ਟਕਰਾਅ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੀ ਦ੍ਰਿੜ ਸਥਿਤੀ ਨੂੰ ਉਜਾਗਰ ਕੀਤਾ ਤੇ ਇਸ ਸਬੰਧ 'ਚ ਸਾਰੇ ਯਤਨਾਂ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ। ਦੋਵਾਂ ਆਗੂਆਂ ਨੇ ਦੁਵੱਲੇ ਸਹਿਯੋਗ ਦੇ ਕਈ ਮੁੱਦਿਆਂ 'ਤੇ ਵੀ ਚਰਚਾ ਕੀਤੀ ਹੈ। ਦੋਵੇਂ ਆਗੂ ਭਵਿੱਖ 'ਚ ਵੀ ਸੰਪਰਕ 'ਚ ਰਹਿਣ ਲਈ ਸਹਿਮਤ ਹੋਏ ਹਨ।
ਪ੍ਰਧਾਨ ਮੰਤਰੀ ਮੋਦੀ ਨੂੰ ਜਾਣਕਾਰੀ ਦੇਣਾ ਕਿਉਂ ਜ਼ਰੂਰੀ?
ਯੂਰਪੀਅਨ ਆਗੂ ਅੱਜ ਰਾਤ ਵਾਸ਼ਿੰਗਟਨ ਵਿੱਚ ਟਰੰਪ ਨਾਲ ਜ਼ੇਲੇਂਸਕੀ ਨਾਲ ਮੁਲਾਕਾਤ ਕਰ ਰਹੇ ਹਨ। ਭਾਰਤ ਅਤੇ ਰੂਸ ਦੀ ਦੋਸਤੀ ਅਤੇ ਵਪਾਰਕ ਸਹਿਯੋਗ ਦੇ ਕਾਰਨ, ਅਮਰੀਕਾ ਨੇ ਹਾਲ ਹੀ 'ਚ ਭਾਰਤ 'ਤੇ ਭਾਰੀ ਟੈਰਿਫ ਲਗਾਏ ਹਨ। ਜੇਕਰ ਇਸ ਯੁੱਧ 'ਚ ਸ਼ਾਂਤੀ ਹੁੰਦੀ ਹੈ ਤਾਂ ਭਾਰਤ ਵਿਰੁੱਧ ਲਗਾਏ ਗਏ ਇਹ ਟੈਰਿਫ ਵੀ ਖਤਮ ਹੋ ਸਕਦੇ ਹਨ। ਭਾਰਤ ਰੂਸ ਦਾ ਇੱਕ ਵੱਡਾ ਭਾਈਵਾਲ ਹੈ, ਇਸ ਲਈ ਮੀਟਿੰਗ ਤੋਂ ਬਾਅਦ ਯੂਰਪੀਅਨ ਨੇਤਾਵਾਂ ਦੁਆਰਾ ਲਿਆ ਗਿਆ ਫੈਸਲਾ ਰੂਸ ਦੇ ਨਾਲ-ਨਾਲ ਭਾਰਤ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟੋਲ ਪਲਾਜ਼ਾ 'ਤੇ ਫੌਜ ਦੇ ਜਵਾਨ ਦੀ ਕੁੱਟਮਾਰ, ਗੁੱਸੇ 'ਚ ਭੜਕੇ ਪਿੰਡ ਵਾਸੀਆਂ ਨੇ ਕੀਤਾ ਹੰਗਾਮਾ
NEXT STORY