ਕਾਂਗੋ (ਵਾਰਤਾ) : ਅਫ਼ਰੀਕੀ ਦੇਸ਼ ਕਾਂਗੋ ਵਿਚ ਇਬੋਲਾ ਬੁਖ਼ਾਰ ਦੇ ਮਾਮਲੇ ਵੱਧ ਕੇ 5 ਹੋ ਗਏ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਖੇਤਰੀ ਦਫ਼ਤਰ ਮੁਤਾਬਕ ਸੰਕਰਮਣ ਦੀ ਸ਼ੁਰੂਆਤ ਤੋਂ ਹੁਣ ਤੱਕ ਇਸ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ। ਇਬੋਲਾ ਬੁਖ਼ਾਰ ਦਾ ਨਵਾਂ ਮਾਮਲਾ ਨੌਰਥ ਕਿਵੁ ਸੂਬੇ ਦੇ ਬੇਨੀ ਸ਼ਹਿਰ ਵਿਚ ਅਕਤੂਬਰ ਦੀ ਸ਼ੁਰੂਆਤ ਵਿਚ ਸਾਹਮਣੇ ਆਇਆ।
ਇਹ ਵੀ ਪੜ੍ਹੋ : ਆਸਟ੍ਰੇਲੀਆ 'ਚ ਸਿੱਖਾਂ 'ਤੇ ਹਮਲੇ ਦੇ ਦੋਸ਼ੀ ਵਿਸ਼ਾਲ ਜੂਡ ਨੂੰ ਭਾਰਤ ਕੀਤਾ ਗਿਆ ਡਿਪੋਰਟ
ਦੇਸ਼ ਵਿਚ ਇਬੋਲਾ ਟੀਕਾਕਰਨ ਦੀ ਸ਼ੁਰੂਆਤ ਪਿਛਲੇ ਹਫ਼ਤੇ ਹੋਈ ਹੈ। ਡਬਲਯੂ.ਐਚ.ਓ. ਦੇ ਖੇਤਰੀ ਦਫ਼ਤਰ ਨੇ ਟਵੀਟ ਕੀਤਾ, ‘ਕਾਂਗੋ ਵਿਚ ਇਬੋਲਾ ਦੀ ਸਥਿਤੀ ’ਤੇ ਰਿਪੋਰਟ: 5 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 3 ਲੋਕਾਂ ਦੀ ਮੌਤ ਹੋਈ ਹੈ। ਪੀੜਤ ਦੇ ਸੰਪਰਕ ਵਿਚ ਆਉਣ ਵਾਲੇ 386 ਲੋਕਾਂ ਦੀ ਪਛਾਣ ਕੀਤੀ ਗਈ ਹੈ।’ ਡਬਲਯੂ.ਐਚ.ਓ. ਮੁਤਾਬਕ ਦੇਸ਼ ਵਿਚ ਹੁਣ ਤੱਕ 116 ਲੋਕਾਂ ਦਾ ਇਬੋਲਾ ਖ਼ਿਲਾਫ਼ ਟੀਕਾਕਰਨ ਕੀਤਾ ਗਿਆ ਹੈ, ਜਿਨ੍ਹਾਂ ਵਿਚ 24 ਸਿਹਤ ਕਰਮੀ ਸ਼ਾਮਲ ਹਨ।
ਇਹ ਵੀ ਪੜ੍ਹੋ : ਬ੍ਰਿਟੇਨ ’ਚ ਪਤਨੀ ਦਾ ਕਤਲ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਉਮਰ ਕੈਦ ਦੀ ਸਜ਼ਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਦੁਨੀਆ ’ਚ ਸਭ ਤੋਂ ਸਸਤਾ ਹਾਈਡ੍ਰੋਜਨ ਪੈਦਾ ਕਰੇਗਾ ਭਾਰਤ : ਅਡਾਨੀ
NEXT STORY