ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ੇਖਪੁਰਾ ਜ਼ਿਲ੍ਹੇ 'ਚ ਮੰਗਲਵਾਰ ਨੂੰ ਭਿਆਨਕ ਹਾਦਸਾ ਵਾਪਰਿਆ। ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਇਹ ਹਾਦਸਾ ਜ਼ਿਲ੍ਹੇ ਦੇ ਸੱਚਾ ਸੌਦਾ ਇਲਾਕੇ ਕੋਲ ਸ਼ੇਖੂਪੁਰਾ ਰੋਡ 'ਤੇ ਉਦੋਂ ਵਾਪਰਿਆ, ਜਦੋਂ ਇਕ ਕਾਰ ਨੇ ਉਲਟ ਦਿਸ਼ਾ ਤੋਂ ਆ ਰਹੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਮੋਟਰਸਾਈਕਲ ਸਵਾਰ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਬਚਾਅ ਕਰਮੀ ਮੌਕੇ 'ਤੇ ਪਹੁੰਚੇ ਅਤੇ ਪੀੜਤਾਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ। ਸਿਨਹੁਆ ਸਮਾਚਾਰ ਏਜੰਸੀ ਦੀ ਰਿਪੋਰਟ ਅਨੁਸਾਰ, ਬਚਾਅ ਕਰਮੀ ਨੇ ਦੱਸਿਆ ਕਿ ਹਾਦਸਾ ਕਾਰ ਦੀ ਤੇਜ਼ ਰਫ਼ਤਾਰ ਕਾਰਨ ਵਾਪਰਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ 'ਚ ਪਿਤਾ, ਉਸ ਦੇ 2 ਮੁੰਡੇ ਅਤੇ 2 ਕੁੜੀਆਂ ਸ਼ਾਮਲ ਹਨ, ਜਦੋਂ ਕਿ ਉਸ ਦੀ ਛੋਟੀ ਭਤੀਜੀ ਨੂੰ ਸੱਟਾਂ ਲੱਗੀਆਂ ਹਨ। ਕਾਰ ਡਰਾਈਵਰ ਹਨ੍ਹੇਰੇ ਦਾ ਫ਼ਾਇਦਾ ਚੁੱਕ ਕੇ ਮੌਕੇ 'ਤੇ ਦੌੜਨ 'ਚ ਸਫ਼ਲ ਰਿਹਾ। ਦੱਸਿਆ ਜਾ ਰਿਹਾ ਹੈ ਕਿ ਇਹ ਪੀੜਤ ਪਰਿਵਾਰ ਸ਼ੇਖਪੁਰਾ ਦੇ ਗੁਆਂਢੀ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਮੁਸਲਮਾਨਾਂ ਦੇ ਈਦ-ਉਲ-ਅਜਹਾ ਤਿਉਹਾਰ ਮੌਕੇ ਰਿਸ਼ਤੇਦਾਰਾਂ ਨੂੰ ਮਿਲਣ ਉੱਥੇ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਊਜਰਸੀ ਦਾ ਹਰਸ਼ ਪਟੇਲ ਕਤਲ ਦੀ ਕੋਸ਼ਿਸ਼ ਵਿੱਚ ਗ੍ਰਿਫਤਾਰ
NEXT STORY