ਨੈਰੋਬੀ— ਕੀਨੀਆ ਦੇ ‘ਹੇਲਜ਼ ਗੇਟ ਨੈਸ਼ਨਲ ਪਾਰਕ’ ’ਚ ਐਤਵਾਰ ਨੂੰ ਅਚਾਨਕ ਹੜ੍ਹ ਆ ਜਾਣ ਕਾਰਨ 5 ਭਾਰਤੀਆਂ ਅਤੇ ਇਕ ਕੀਨੀਆਈ ਟੂਰ ਗਾਈਡ ਦੀ ਮੌਤ ਹੋ ਗਈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਇਹ ਲੋਕ ਲਾਪਤਾ ਹਨ ਪਰ ਹੁਣ ਇਨ੍ਹਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਰਿਫਟ ਵੈਲੀ ਦੇ ਖੇਤਰੀ ਪੁਲਸ ਕਮਾਂਡਰ ਮਾਰਕਸ ਓਚੋਲਾ ਨੇ ਹੇਲਸ ਗੇਟ ਨੈਸ਼ਨਲ ਪਾਰਕ ’ਚ ਵਾਪਰੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ,‘‘ਗਾਈਡ ਮੌਸਮ ਦਾ ਸਹੀ ਪਤਾ ਨਾ ਲਗਾ ਸਕਿਆ ਅਤੇ ਇਸ ਕਾਰਨ ਇਹ ਹਾਦਸਾ ਵਾਪਰਿਆ। ਉਹ ਇਸ ਗੱਲ ਨੂੰ ਜਾਣਦਾ ਸੀ ਕਿ ਹੜ੍ਹ ਦਾ ਪਾਣੀ ਉਚਾਈ ਵਾਲੇ ਖੇਤਰਾਂ ’ਚੋਂ ਨਿਕਲਦਾ ਹੈ ਪਰ ਫਿਰ ਵੀ ਉਸ ਨੂੰ ਭੁਲੇਖਾ ਲੱਗ ਗਿਆ।’’
ਇਹ ਸਾਰੇ ‘ਹੇਲਜ਼ ਗੇਟ ਨੈਸ਼ਨਲ ਪਾਰਕ’ ਆਏ 12 ਲੋਕਾਂ ਦੇ ਇਕ ਸਮੂਹ ’ਚ ਸ਼ਾਮਲ ਸਨ। ਇਸ ਸਮੂਹ ਦੇ ਦੋ ਹੋਰ ਮੈਂਬਰਾਂ ਨੇ ਪਾਰਕ ਰੇਂਜਰਸ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ ਸੀ, ਜਿਸ ਦੇ ਬਾਅਦ ਉਹ ਭਾਲ ਲਈ ਨਿਕਲੇ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਥਾਨਕ ਸਮੇਂ ਮੁਤਾਬਕ 4 ਕੁ ਵਜੇ ਵਾਪਰੀ। ਓਚੋਲਾ ਨੇ ਕਿਹਾ ਕਿ ਭਾਲ ਤੇ ਬਚਾਅ ਦਾ ਕੰਮ ਜਾਰੀ ਹੈ ਪਰ ਹੜ੍ਹ ਦਾ ਪਾਣੀ ਉੱਚਾ ਹੋਣ ਕਾਰਨ ਬਚਾਅ ਕਾਰਜ ਹੌਲੀ-ਹੌਲੀ ਚੱਲ ਰਿਹਾ ਹੈ। ਸੈਲਾਨੀ ਤੇ ਜੰਗਲੀ ਜੀਵ ਮੰਤਰਾਲੇ ਨੇ ਕਿਹਾ ਕਿ ਹੜ੍ਹ ’ਚ ਸੈਲਾਨੀਆਂ ਦੇ ਡੁੱਬਣ ਦਾ ਖਦਸ਼ਾ ਹੈ, ਜਦਕਿ ਬਾਕੀ ਲੋਕਾਂ ਨੂੰ ਬਚਾਅ ਲਿਆ ਗਿਆ ਹੈ।
ਦੁਨੀਆ ਦਾ ਸਭ ਤੋਂ ਰਹੱਸਮਈ ਇਨਸਾਨ, ਜਿਸ ਦੇ ਸਨ ਦੋ ਚਿਹਰੇ (ਤਸਵੀਰਾਂ)
NEXT STORY