ਤਾਰੋਉਡੈਂਟ— ਦੱਖਣੀ ਮਰੱਕੋ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਨਦੀ ਦਾ ਪਾਣੀ ਉਫਾਨ ’ਤੇ ਹੈ ਅਤੇ ਪਾਣੀ ਤਟ ਨੂੰ ਪਾਰ ਕਰਦੇ ਹੋਇਆ ਇਕ ਨੇੜਲੇ ਪਿੰਡ ਦੇ ਫੁੱਟਬਾਲ ਮੈਦਾਨ ’ਚ ਦਾਖਲ ਹੋ ਗਿਆ ਅਤੇ ਪਾਣੀ ਦੀ ਤੇਜ਼ ਧਾਰ ਆਪਣੇ ਨਾਲ 7 ਲੋਕਾਂ ਨੂੰ ਬਹਾਅ ਕੇ ਲੈ ਗਈ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਇਕ ਵਿਅਕਤੀ ਨੇ ਦੱਸਿਆ ਕਿ ਤਾਰੋਉਡੈਂਟ ਖੇਤਰ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ 8 ਲੋਕਾਂ ਨੇ ਫੁੱਟਬਾਲ ਗਰਾਊਂਡ ਦੇ ਚੇਂਜਿੰਗ ਰੂਮ ’ਚ ਸ਼ਰਣ ਲਈ ਸੀ, ਉਹ ਸਾਰੇ ਪਾਣੀ ਦੇ ਤੇਜ਼ ਬਹਾਅ ’ਚ ਰੁੜ ਗਏ। ਉਨ੍ਹਾਂ ਕਿਹਾ,‘‘ਮੈਂ ਸਦਮੇ ’ਚ ਹਾਂ, ਮੈਂ 64 ਸਾਲ ਦਾ ਹਾਂ ਅਤੇ ਮੈਂ ਅਜਿਹੀ ਭਾਰੀ ਬਾਰਸ਼ ਕਦੇ ਨਹੀਂ ਦੇਖੀ।’’ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਦੀ ਤਲਾਸ਼ ’ਚ ਰਾਹਤ ਤੇ ਬਚਾਅ ਕਾਰਜ ਚੱਲ ਰਹੇ ਹਨ। ਸੋਸ਼ਲ ਮੀਡੀਆ ’ਤੇ ਜਾਰੀ ਫੋਟੋਗ੍ਰਾਫ ਅਤੇ ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਪਾਣੀ ਆਪਣੇ ਨਾਲ ਲੋਕਾਂ ਨੂੰ ਵਹਾਅ ਕੇ ਲੈ ਜਾ ਰਿਹਾ ਹੈ। ਮੋਰੱਕੋ ਦੀ ਰਾਸ਼ਟਰੀ ਮੌਸਮ ਸੇਵਾ ਨੇ ਕਈ ਸੂਬਿਆਂ ’ਚ ਤੇਜ਼ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਸਲਾਹ ਦਿੱਤੀ ਗਈ ਹੈ।
ਰੂਸ ’ਚ ਦੁਨੀਆ ਦਾ ਸਭ ਤੋਂ ਵੱਡਾ ਹਵਾਬਾਜ਼ੀ ਸ਼ੋਅ, ਭਾਰਤ ਸਣੇ 182 ਦੇਸ਼ ਲੈਣਗੇ ਹਿੱਸਾ
NEXT STORY