ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਜਹਾਜ਼ ਦੀ ਉਡਾਣ ਸਿਰਫ਼ ਇਸ ਕਾਰਨ ਰੱਦ ਕਰਨੀ ਪਈ ਕਿ ਇਕ ਬੱਚੇ ਨੇ ਸੀਟ ਬੈਲਟ ਲਗਾਉਣ ਤੋਂ ਇਨਕਾਰ ਕਰ ਦਿੱਤਾ। ਇਸ ਅਜੀਬੋ-ਗਰੀਬ ਘਟਨਾ ਨੇ ਹਵਾਈ ਸਫ਼ਰ ਦੌਰਾਨ ਬੱਚਿਆਂ ਦੀ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਨਵੀਂ ਬਹਿਸ ਛੇੜ ਦਿੱਤੀ ਹੈ। ਇਹ ਘਟਨਾ 6 ਅਗਸਤ ਨੂੰ ਵਿਕਟੋਰੀਆ ਤੋਂ ਟੋਰਾਂਟੋ ਜਾ ਰਹੀ 'ਪੋਰਟਰ ਏਅਰਲਾਈਨਜ਼' ਦੇ ਇਕ ਜਹਾਜ਼ 'ਚ ਵਾਪਰੀ ਸੀ।
ਮਿਲੀ ਜਾਣਕਾਰੀ ਅਨੁਸਾਰ ਇਹ ਜਹਾਜ਼ ਟੇਕਆਫ਼ ਕਰਨ ਲਈ ਤਿਆਰ ਸੀ, ਪਰ ਬੱਚੇ ਵੱਲੋਂ ਸੀਟ ਬੈਲਟ ਨਾ ਬੰਨ੍ਹਣ ਕਾਰਨ ਪਾਇਲਟ ਨੂੰ ਜਹਾਜ਼ ਵਾਪਸ ਟਰਮੀਨਲ ਵੱਲ ਮੋੜਨਾ ਪਿਆ। ਇਸ ਦੇਰੀ ਕਾਰਨ ਅੱਧੀ ਰਾਤ ਤੋਂ ਬਾਅਦ ਰਨਵੇਅ ਬੰਦ ਹੋ ਗਿਆ, ਜਿਸ ਕਾਰਨ ਫਲਾਈਟ ਰੱਦ ਕਰਨੀ ਪਈ ਅਤੇ ਸਾਰੇ ਯਾਤਰੀਆਂ ਨੂੰ ਅਗਲੇ ਦਿਨ ਦੀ ਫਲਾਈਟ ਰਾਹੀਂ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ- 7.4 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ ! 132 ਲੋਕਾਂ ਦੀ ਮੌਤ, ਕੋਲੰਬੀਆ 'ਚ ਐਮਰਜੈਂਸੀ ਦਾ ਐਲਾਨ
ਪੋਰਟਰ ਏਅਰਲਾਈਨਜ਼ ਅਨੁਸਾਰ, ਬੱਚੇ ਦੇ ਮਾਤਾ-ਪਿਤਾ ਅਤੇ ਕ੍ਰੂ ਮੈਂਬਰਾਂ ਨੇ ਬੱਚੇ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਬੱਚੇ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ ਤੇ ਉਹ ਆਪਣੀ ਜ਼ਿੱਦ 'ਤੇ ਅੜਿਆ ਰਿਹਾ। ਅਸੁਰੱਖਿਅਤ ਹਾਲਾਤਾਂ ਵਿੱਚ ਉਡਾਣ ਭਰਨਾ ਖ਼ਤਰਨਾਕ ਸੀ, ਇਸ ਲਈ ਪਰਿਵਾਰ ਨੂੰ ਜਹਾਜ਼ 'ਚੋਂ ਹੇਠਾਂ ਉਤਾਰ ਦਿੱਤਾ ਗਿਆ।
ਹਵਾਈ ਸੁਰੱਖਿਆ ਮਾਹਿਰਾਂ ਮੁਤਾਬਕ ਕ੍ਰੂ ਮੈਂਬਰਾਂ ਦਾ ਫੈਸਲਾ ਬਿਲਕੁਲ ਜਾਇਜ਼ ਸੀ। ਉਡਾਣ ਭਰਨ ਜਾਂ ਉਤਰਨ ਸਮੇਂ ਬਿਨਾਂ ਬੈਲਟ ਤੋਂ ਬੈਠਾ ਬੱਚਾ ਖ਼ਰਾਬ ਮੌਸਮ ਜਾਂ ਟਰਬੂਲੈਂਸ ਕਾਰਨ ਹਵਾ 'ਚ ਉੱਛਲ ਕੇ ਹੋਰਾਂ ਲਈ ਵੀ ਖ਼ਤਰਾ ਬਣ ਸਕਦਾ ਸੀ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਨਵੀਂ ਬਹਿਸ ਛਿੜ ਗਈ ਹੈ ਕਿ ਕੀ ਮਾਤਾ-ਪਿਤਾ ਬੱਚਿਆਂ ਨਾਲ ਬਹੁਤ ਜ਼ਿਆਦਾ ਨਰਮੀ ਵਰਤ ਰਹੇ ਹਨ ਕਿ ਉਨ੍ਹਾਂ ਨੂੰ ਸਮਝਾਏ ਜਾਣ ਦੇ ਬਾਵਜੂਦ ਗੱਲ ਸਮਝ 'ਚ ਨਹੀਂ ਆ ਰਹੀ।
ਇਸ ਤੋਂ ਪਹਿਲਾਂ 2018 ਵਿੱਚ 'ਸਾਊਥਵੈਸਟ ਏਅਰਲਾਈਨਜ਼' ਅਤੇ 2012 ਵਿੱਚ 'ਜੈੱਟਬਲੂ' ਏਅਰਲਾਈਨ ਵੱਲੋਂ ਵੀ ਬੱਚਿਆਂ ਦੇ ਰੋਣ ਜਾਂ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਪੂਰੇ ਪਰਿਵਾਰ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਏਅਰਲਾਈਨਜ਼ 'ਤੇ ਇਨਸਾਨੀਅਤ ਨਾ ਦਿਖਾਉਣ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ ਸਾਹਮਣੇ ਆਏ ਇਸ ਤਾਜ਼ਾ ਮਾਮਲੇ ਨੇ ਅਜਿਹੀ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਹੈ।
ਇਹ ਵੀ ਪੜ੍ਹੋ- Good News ; ਭਾਰਤੀਆਂ ਨੂੰ Free Visa ਦੇ ਰਿਹਾ ਇਹ ਦੇਸ਼ ! ਪੂਰਾ ਖ਼ਰਚਾ ਚੁੱਕੇਗੀ ਸਰਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਬਦੁਲ ਕੁਦੂਸ ਜ਼ਾਰਕਜ਼ਈ ਅਤੇ ਉਸ ਦੀ 17 ਸਾਲਾ ਧੀ ਹੋਈ 'ਲਾਪਤਾ'; ਪਰਿਵਾਰ ਨੇ ਲਗਾਏ ਜਬਰੀ ਅਗਵਾ ਦੇ ਦੋਸ਼
NEXT STORY