ਇੰਟਰਨੈਸ਼ਨਲ ਡੈਸਕ- ਇਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਭਿਆਨਕ ਜੰਗ ਦੇ ਰੁਕਣ ਤੋਂ ਬਾਅਦ ਹੁਣ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਹੌਲੀ-ਹੌਲੀ ਪਟੜੀ 'ਤੇ ਆ ਰਹੀ ਹੈ। ਇਸੇ ਦੌਰਾਨ ਤਹਿਰਾਨ ਦੇ ਇਮਾਮ ਖੋਮੇਨੇਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਜ ਸਵੇਰ ਤੋਂ ਉਡਾਣਾਂ ਦੀ ਆਵਾਜਾਈ ਮੁੜ ਸ਼ੁਰੂ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਇਰਾਨ ਨੇ ਆਪਣਾ ਹਵਾਈ ਖੇਤਰ ਸੁਰੱਖਿਆ ਕਾਰਨਾਂ ਕਰ ਕੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਹੁਣ ਜੰਗਬੰਦੀ ਲਾਗੂ ਹੋਣ ਤੋਂ ਬਾਅਦ, ਦੁਬਈ, ਇਸਤਾਂਬੁਲ ਅਤੇ ਮਾਸਕੋ ਵਰਗੇ ਸ਼ਹਿਰਾਂ ਲਈ ਇਰਾਨ ਤੋਂ ਫਲਾਈਟਾਂ ਦੁਬਾਰਾ ਸ਼ੁਰੂ ਹੋ ਗਈਆਂ ਹਨ। ਹਵਾਈ ਅੱਡੇ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਹੁਣ ਉਹ ਯਾਤਰੀ ਪਹੁੰਚ ਰਹੇ ਹਨ ਜੋ ਜੰਗ ਕਾਰਨ ਪਿਛਲੇ ਕਈ ਹਫ਼ਤਿਆਂ ਤੋਂ ਇੱਥੇ ਫਸੇ ਹੋਏ ਸਨ। ਏਅਰਲਾਈਨਜ਼ ਨੇ ਵੀ ਆਪਣੀਆਂ ਸੇਵਾਵਾਂ ਨੂੰ ਮੁੜ ਬਹਾਲ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਹੋਵੇਗਾ Internet Blackout ! 'ਖਿਡੌਣਾ' ਬਣ ਕੇ ਰਹਿ ਜਾਣਗੇ ਫ਼ੋਨ, ਇਰਾਨ ਦੇ ਨਿਸ਼ਾਨੇ 'ਤੇ Digital ਦੁਨੀਆ
ਹਾਲਾਂਕਿ ਫਲਾਈਟਾਂ ਸ਼ੁਰੂ ਹੋ ਗਈਆਂ ਹਨ, ਪਰ ਹਵਾਈ ਅੱਡੇ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਰਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹਾਲਾਤ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਕਿਉਂਕਿ ਜੰਗਬੰਦੀ ਅਜੇ ਵੀ ਬਹੁਤ ਨਾਜ਼ੁਕ ਹੈ।
ਕੁਝ ਵੱਡੀਆਂ ਅੰਤਰਰਾਸ਼ਟਰੀ ਏਅਰਲਾਈਨਜ਼ ਨੇ ਅਜੇ ਵੀ ਤਹਿਰਾਨ ਲਈ ਆਪਣੀਆਂ ਉਡਾਣਾਂ ਸ਼ੁਰੂ ਕਰਨ ਵਿੱਚ ਸਾਵਧਾਨੀ ਵਰਤੀ ਹੈ। ਉਹ ਸਥਿਤੀ ਦੇ ਪੂਰੀ ਤਰ੍ਹਾਂ ਸਥਿਰ ਹੋਣ ਦੀ ਉਡੀਕ ਕਰ ਰਹੀਆਂ ਹਨ। ਹਾਲਾਂਕਿ, ਇਰਾਨ ਦੀ ਸਰਕਾਰੀ ਏਅਰਲਾਈਨ 'ਇਰਾਨ ਏਅਰ' ਨੇ ਆਪਣੇ ਪੂਰੇ ਸ਼ਡਿਊਲ ਨੂੰ ਮੁੜ ਚਾਲੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ- Good News ; ਭਾਰਤੀਆਂ ਲਈ 'Visa Free' ਹੋਇਆ ਫਰਾਂਸ ! ਪਰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਨਖਾਹਾਂ ਨਾ ਮਿਲਣ ਕਾਰਨ ਕਰਮਚਾਰੀਆਂ ਵੱਲੋਂ ਵੱਡਾ ਪ੍ਰਦਰਸ਼ਨ! ਫੈਸਲਾਬਾਦ ਡੀਸੀ ਦਫਤਰ ਅੱਗੇ ਸੁੱਟਿਆ ਕੂੜਾ
NEXT STORY