ਮੈਕਸੀਕੋ ਸਿਟੀ (ਭਾਸ਼ਾ): ਮੱਧ ਮੈਕਸੀਕੋ ਵਿਚ ਤੇਜ਼ ਮੀਂਹ ਪੈਣ ਕਾਰਨ ਅਚਾਨਕ ਆਏ ਹੜ੍ਹ ਦਾ ਪਾਣੀ ਮੰਗਲਵਾਰ ਸਵੇਰੇ ਇਕ ਹਸਪਤਾਲ ਵਿਚ ਦਾਖਲ ਹੋ ਗਿਆ। ਇਸ ਦੌਰਾਨ ਸੰਭਵ ਤੌਰ 'ਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ 16 ਮਰੀਜ਼ਾਂ ਦੀ ਮੌਤ ਹੋ ਗਈ।ਰਾਸ਼ਟਰੀ ਸਮਾਜਿਕ ਸੁਰੱਖਿਆ ਸੰਸਥਾ (INSS) ਨੇ ਇਹ ਜਾਣਕਾਰੀ ਦਿੱਤੀ।
ਸੋਸ਼ਲ ਮੀਡੀਆ ਸਾਈਟ 'ਤੇ ਆਈ.ਐੱਨ.ਐੱਸ.ਐੱਸ. ਨੇ ਪੋਸਟ ਕਰ ਕੇ ਦੱਸਿਆ ਕਿ ਘਟਨਾ ਵਿਚ 40 ਮਰੀਜ਼ਾਂ ਨੂੰ ਬਚਾ ਲਿਆ ਗਿਆ ਹੈ। ਮੈਕਸੀਕੋ ਸਿਟੀ ਦੇ ਉੱਤਰ ਵਿਚ ਕਰੀਬ 60 ਮੀਲ (100 ਕਿਲੋਮੀਟਰ) ਦੂਰ ਸਥਿਤ ਮੁੱਖ ਸ਼ਹਿਰ ਤੁਲਾ ਵਿਚ ਤੇਜ਼ੀ ਨਾਲ ਹੜ੍ਹ ਦਾ ਪਾਣੀ ਭਰਿਆ ਅਤੇ ਸਵੇਰੇ ਹੋਰ ਇਲਾਕਿਆਂ ਦੇ ਨਾਲ-ਨਾਲ ਇਕ ਸਰਕਾਰੀ ਹਸਪਤਾਲ ਵੀ ਇਸ ਦੀ ਚਪੇਟ ਵਿਚ ਆ ਗਿਆ।
ਹਸਪਤਾਲ ਦੇ ਅੰਦਰ ਰਿਕਾਰਡ ਕੀਤੇ ਗਏ ਵੀਡੀਓ ਵਿਚ ਗੋਡਿਆਂ ਤੱਕ ਭਰੇ ਪਾਣੀ ਵਿਚ ਹਸਪਤਾਲ ਦੇ ਕਰਮੀ ਮਰੀਜ਼ਾਂ ਨੂੰ ਬਾਹਰ ਕੱਢਦੇ ਦਿਸੇ। ਮੰਗਲਵਾਰ ਨੂੰ ਐਮਰਜੈਂਸੀ ਕਰਮੀਆਂ ਨੇ ਹਸਪਤਾਲ ਨੂੰ ਖਾਲੀ ਕਰਾਇਆ ਅਤੇ ਮਰੀਜ਼ਾਂ ਨੂੰ ਐਂਬੂਲੈਂਸ ਜ਼ਰੀਏ ਹੋਰ ਹਸਪਤਾਲਾਂ ਵਿਚ ਪਹੁੰਚਾਇਆ।
ਪੜ੍ਹੋ ਇਹ ਅਹਿਮ ਖਬਰ - 2 ਸਾਲ ਦੇ ਬੱਚਿਆਂ ਨੂੰ ਕੋਰੋਨਾ ਟੀਕਾ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਕਿਊਬਾ
ਆਈ.ਐੱਨ.ਐੱਸ.ਐੱਸ. ਦੇ ਨਿਰਦੇਸ਼ਕ ਜੋਏ ਹੋਬਲੇਡੋ ਨੇ ਦੱਸਿਆ ਕਿਪਾਣੀ ਭਰਨ ਨਾਲ ਇਲਾਕੇ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਹਸਪਤਾਲ ਦਾ ਜੈਨਰੇਟਰ ਵੀ ਬੰਦ ਹੋ ਗਿਆ। ਉਹਨਾਂ ਨੇ ਦੱਸਿਆ ਕਿ ਹਸਪਤਾਲ ਵਿਚ 56 ਮਰੀਜ਼ ਸਨ ਜਿਹਨਾਂ ਵਿਚੋਂ ਕਰੀਬ ਅੱਧੇ ਕੋਵਿਡ-19 ਦੇ ਮਰੀਜ਼ ਸਨ। ਬਚਾਅ ਕਰਮੀ ਅਤੇ ਦਮਕਲ ਕਰਮੀ ਅਤੇ ਸੈਨਿਕਾਂ ਨੇ ਕਿਸ਼ਤੀ ਜ਼ਰੀਏ ਤੁਲਾ ਵਿਚ ਹੜ੍ਹ ਕਾਰਨ ਫਸੇ ਲੋਕਾਂ ਨੂੰ ਕੱਢਿਆ। ਸ਼ਹਿਰ ਦਾ ਮੱਧ ਬਾਜ਼ਾਰ ਪੂਰੀ ਤਰ੍ਹਾਂ ਹੜ੍ਹ ਦੀ ਚਪੇਟ ਵਿਚ ਹੈ। ਤੁਲਾ ਦੇ ਮੇਅਰ ਮੈਨੁਅਲ ਹਰਨਾਂਦੇਜ ਬਾਦਿਲੋ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ,''ਅੱਜ ਲੋਕਾਂ ਦੀ ਜਾਨ ਬਚਾਉਣਾ ਜ਼ਰੂਰੀ ਹੈ।''
ਉੱਤਰ ਕੋਰੀਆ ਦੀ ਫੌਜੀ ਪਰੇਡ ਨੂੰ ਲੈਕੇ ਦੱਖਣੀ ਕੋਰੀਆ ਚੌਕਸ
NEXT STORY