ਸਿਓਲ- ਉੱਤਰ ਕੋਰੀਆ ਵਲੋਂ ਆਪਣੀ ਵਧਦੀ ਪ੍ਰਮਾਣੂ ਅਤੇ ਮਿਜ਼ਾਈਲ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਫੌਜੀ ਪਰੇਡ ਆਯੋਜਿਤ ਕਰਨ ਸਬੰਧੀ ਦਿੱਤੇ ਗਏ ਸੰਕੇਤਾਂ ਦਰਮਿਆਨ ਦੱਖਣੀ ਕੋਰੀਆ ਦੀ ਫੌਜ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਸ ਸਬੰਧੀ ਚੌਕਸੀ ਵਰਤ ਰਹੀ ਹੈ। ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਦੇ ਬੁਲਾਰੇ ਕਰਨਲ ਕਿਮ ਜੁੰਗ ਰੈਕ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਦੱਖਣੀ ਕੋਰੀਆ ਅਤੇ ਅਮਰੀਕਾ ਦੀਆਂ ਫੌਜਾਂ ਪਰੇਡ ਵਰਗੇ ਵਿਆਪਕ ਪ੍ਰੋਗਰਾਮਾਂ ਦੀਆਂ ਤਿਆਰੀਆਂ ’ਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਦੋਨੋਂ ਦੇਸ਼ਾਂ ਦੀਆਂ ਫੌਜਾਂ ਨੂੰ ਕੀ ਸੰਕੇਤ ਮਿਲੇ ਹਨ ਅਤੇ ਪਰੇਡ ਕਦੋਂ ਆਯੋਜਿਤ ਹੋਣ ਦੀ ਸ਼ੰਕਾ ਹੈ। ਅਜਿਹੀਆਂ ਅਟਕਲਾਂ ਹਨ ਕਿ ਉੱਤਰ ਕੋਰੀਆ ਦੀ ਅਗਲੀ ਫੌਜੀ ਪਰੇਡ ਵੀਰਵਾਰ ਨੂੰ ਦੇਸ਼ ਦੇ 73ਵੇਂ ਸਥਾਪਨਾ ਦਿਵਸ ’ਤੇ ਸ਼ੁਰੂ ਹੋ ਸਕਦੀ ਹੈ।
ਤਾਲਿਬਾਨ ਨੇ ਮੋਸਟ ਵਾਂਟੇਡ ਅੱਤਵਾਦੀ ਨੂੰ ਬਣਾਇਆ ਗ੍ਰਹਿ ਮੰਤਰੀ, ਸਿਰ ’ਤੇ ਹੈ 50 ਲੱਖ ਡਾਲਰ ਦਾ ਇਨਾਮ
NEXT STORY