ਹਨੋਈ— ਪਿਛਲੇ ਕੁਝ ਦਿਨਾਂ ਤੋਂ ਵੀਅਤਨਾਮ 'ਚ ਜਾਰੀ ਭਾਰੀ ਮੀਂਹ ਕਾਰਨ ਆਏ ਹੜ੍ਹ ਤੇ ਖਿਸਕਣ ਦੀਆਂ ਘਟਨਾਵਾਂ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਲੋਕ ਲਾਪਤਾ ਹੋ ਗਏ ਹਨ। ਇਸ ਦੀ ਜਾਣਕਾਰੀ ਦੇਸ਼ ਦੀ ਆਪਦਾ ਪ੍ਰਬੰਧਣ ਤੇ ਬਚਾਅ ਲਈ ਰਾਸ਼ਟਰੀ ਕਮੇਟੀ ਵਲੋਂ ਦਿੱਤੀ ਗਈ ਹੈ।
ਕਮੇਟੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੀਰਵਾਰ ਦੁਪਹਿਰ ਤੱਕ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਕੇਂਦਰੀ ਹਾ ਤਿਨਹ ਸੂਬੇ 'ਚ ਤਿੰਨ, ਕੇਂਦਰੀ ਕਵਾਂਗ ਬਿਨਹ ਸੂਬੇ 'ਚ ਇਕ ਤੇ ਉੱਤਰੀ ਲਾਓ ਕੇਈ ਸੂਬੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਵੀਰਵਾਰ ਦੁਪਹਿਰ ਤੱਕ ਲਾਪਤਾ ਹੋਏ ਤਿੰਨ ਵਿਅਕਤੀਆਂ 'ਚੋਂ, ਦੋ ਲਾਓ ਕੇਈ ਸੂਬੇ ਤੇ ਇਕ ਕਵਾਂਗ ਬਿਨਹ ਸੂਬੇ ਨਾਲ ਸਬੰਧਤ ਹੈ। ਕਮੇਟੀ ਮੁਤਾਬਕ ਹਾਲ ਦੇ ਦਿਨਾਂ ਦੀ ਤੇਜ਼ ਵਰਖਾ ਕਾਰਨ ਇਲਾਕਿਆਂ 'ਚ ਹੜ੍ਹ ਆ ਗਏ।
ਸੂਬੇ ਦੇ ਸਟੈਟਿਸਟਿਕਸ ਵਿਭਾਗ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਜਨਵਰੀ ਤੋਂ ਅਗਸਤ ਵਿਚਾਲੇ ਕੁਦਰਤੀ ਆਫ਼ਤਾਂ, ਮੁੱਖ ਤੌਰ ਤੇ ਤੇਜ਼ ਵਰਖਾ, ਤੂਫਾਨ, ਹੜ੍ਹ ਤੇ ਜ਼ਮੀਨ ਖਿਸਕਣ ਕਾਰਨ ਵਿਅਤਨਾਮ 'ਚ 75 ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ, 77 ਹੋਰ ਜ਼ਖਮੀ ਹੋਏ, 685 ਘਰ ਨਸ਼ਟ ਹੋਏ, 19,000 ਤੋਂ ਵਧ ਘਰਾਂ ਨੂੰ ਨੁਕਸਾਨ ਪਹੁੰਚਿਆ ਤੇ 36,800 ਹੈਕਟੇਅਰ ਚੌਲ ਅਤੇ ਹੋਰ ਫਸਲਾਂ ਤਬਾਹ ਹੋ ਗਈਆਂ, ਜਿਸ ਕਾਰਨ ਦੇਸ਼ ਨੂੰ 2,200 ਬਿਲੀਅਨ ਵੀਅਤਨਾਮੀ ਡਾਂਗ (95.6 ਮਿਲੀਅਨ ਅਮਰੀਕੀ ਡਾਲਰ) ਦਾ ਨੁਕਸਾਨ ਹੋਇਆ ਹੈ।
ਅਨੋਖਾ ਜਜ਼ਬਾ! 96 ਸਾਲ ਦੀ ਉਮਰ 'ਚ ਸ਼ਖਸ ਨੇ ਗੋਤਾਖੋਰੀ 'ਚ ਤੋੜਿਆ ਰਿਕਾਰਡ
NEXT STORY